ਚੰਡੀਗੜ੍ਹ 12 ਜਨਵਰੀ 2022: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਨੇ ਪੰਜਾਬ ਕਾਂਗਰਸ (Punjab Congress) ਨੂੰ ਘੇਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ‘ਚ ਸੁਰੱਖਿਆ ‘ਚ ਲਾਪਰਵਾਹੀ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੀਐੱਮ ਦੀ ਸੁਰੱਖਿਆ ਦਾ ਸੱਚ ਸਾਹਮਣੇ ਆ ਗਿਆ ਹੈ। ਚੇਤਾਵਨੀ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸ ਆਗੂ ਦੇ ਕਹਿਣ ‘ਤੇ ਹੋਈ ਗੜਬੜ ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਾਣਬੁੱਝ ਕੇ ਅਸੁਰੱਖਿਅਤ ਬਣਾਇਆ ਗਿਆ ਹੈ। ਪੰਜਾਬ ਕਾਂਗਰਸ (Punjab Congress) ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਅਣਦੇਖੀ ਕੀਤੀ।
ਪੰਜਾਬ ਪੁਲਸ ਦੇ ਇਸ ਅਧਿਕਾਰੀ ਦਾ ਇਹ ਬਿਆਨ ਕਿ ਉਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਉੱਚ ਅਧਿਕਾਰੀਆਂ, ਪੰਜਾਬ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾਉਂਦੇ ਰਹੇ, ਪਰ ਸਰਕਾਰ ਵੱਲੋਂ ਕੋਈ ਅਜਿਹੀ ਦਖਲਅੰਦਾਜ਼ੀ ਨਹੀਂ ਕੀਤੀ ਗਈ, ਜਿਸ ਨਾਲ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਮਿਲ ਸਕੇ।ਸਮ੍ਰਿਤੀ ਇਰਾਨੀ (Smriti Irani) ਨੇ ਕਿਹਾ ਕਿ ਪੰਜਾਬ ‘ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਉਲੰਘਣ ਨੂੰ ਦੇਖਦੇ ਹੋਏ ਮੈਂ ਕਾਂਗਰਸ ਲੀਡਰਸ਼ਿਪ ਅੱਗੇ ਕੁਝ ਸਵਾਲ ਰੱਖੇ ਸਨ। ਉਨ੍ਹਾਂ ਸਵਾਲ ਉਠਾਉਂਦੇ ਹੋਏ ਕਿਹਾ ਕਿ ਡੀਜੀਪੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਨੂੰ ਅਜਿਹਾ ਸੰਦੇਸ਼ ਕਿਉਂ ਦਿੱਤਾ ਕਿ ਸਾਰਾ ਸਿਸਟਮ ਅਤੇ ਰਸਤਾ ਸੁਰੱਖਿਅਤ ਹੈ? ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਉਹ ਕੌਣ ਉੱਚ ਅਧਿਕਾਰੀ ਹਨ ਜੋ ਇਸ ਅਲਰਟ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਦੇਣ ਲਈ ਕੋਈ ਕਦਮ ਨਹੀਂ ਚੁੱਕ ਰਹੇ ਸਨ?