Gavin Williamson

PM ਰਿਸ਼ੀ ਸੁਨਕ ਦੇ ਕਰੀਬੀ ਮੰਤਰੀ ਗੇਵਿਨ ਵਿਲੀਅਮਸਨ ਨੇ ਦਿੱਤਾ ਅਸਤੀਫਾ

ਚੰਡੀਗੜ੍ਹ 09 ਨਵੰਬਰ 2022: ਬ੍ਰਿਟੇਨ ‘ਚ ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇ ਇਕ ਮਹੀਨਾ ਵੀ ਨਹੀਂ ਹੋਇਆ ਹੈ, ਪਰ ਸਰਕਾਰ ‘ਚ ਬਿਨਾਂ ਵਿਭਾਗ ਦੇ ਮੰਤਰੀ ਰਹੇ ਸਰ ਗੇਵਿਨ ਵਿਲੀਅਮਸਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਿਲੀਅਮਸਨ ‘ਤੇ ਆਪਣੀ ਪਾਰਟੀ ਦੇ ਸਹਿਯੋਗੀਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਹੈ।

ਇਨ੍ਹਾਂ ਦੋਸ਼ਾਂ ਤੋਂ ਬਾਅਦ ਵਿਰੋਧੀ ਧਿਰ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅਸਤੀਫੇ ਲਈ ਦਬਾਅ ਪਾਇਆ ਸੀ। ਵਿਲੀਅਮਸਨ ਸੁਨਕ ਦੇ ਕਰੀਬੀ ਮੰਤਰੀਆਂ ਵਿੱਚੋਂ ਇੱਕ ਹੈ। ਵਿਲੀਅਮਸਨ ਨੇ ਟਵਿੱਟਰ ‘ਤੇ ਆਪਣਾ ਅਸਤੀਫਾ ਪੋਸਟ ਕੀਤਾ ਹੈ। ਹਾਲਾਂਕਿ ਉਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਸੁਨਕ ਨੇ ਵਿਲੀਅਮਸਨ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਸੁਨਕ ਨੇ ਵਿਲੀਅਮਸਨ ਦੇ ਸਹਿਯੋਗ ਲਈ ਧੰਨਵਾਦ ਕੀਤਾ। ਵਿਲੀਅਮਸਨ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਵਿਰੋਧੀ ਧਿਰ ਰਿਸ਼ੀ ਸੁਨਕ ‘ਤੇ ਹਮਲਾ ਬੋਲ ਰਹੀ ਹੈ। ਸੁਨਕ ਦੀ ਲੀਡਰਸ਼ਿਪ ਦੀ ਯੋਗਤਾ ‘ਤੇ ਸਵਾਲ ਉਠਾਏ ਜਾ ਰਹੇ ਹਨ।

Scroll to Top