Site icon TheUnmute.com

PM ਰਿਸ਼ੀ ਸੁਨਕ ਨੇ ਸਿੱਖ ਇੰਜੀਨੀਅਰ ਨੂੰ “ਪੁਆਇੰਟਸ ਆਫ਼ ਲਾਈਟ ਐਵਾਰਡ” ਨਾਲ ਕੀਤਾ ਸਨਮਾਨਿਤ

ਨਵਜੋਤ ਸਾਹਨੀ

ਚੰਡੀਗੜ੍ਹ 27 ਜਨਵਰੀ 2023: ਬਰਤਾਨੀਆ ਵਿੱਚ ਇੱਕ ਸਿੱਖ ਇੰਜੀਨੀਅਰ ਨੂੰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ‘ਪੁਆਇੰਟਸ ਆਫ਼ ਲਾਈਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਬਣਾਉਣ ਲਈ ਦਿੱਤਾ ਗਿਆ ਹੈ।

ਬ੍ਰਿਟਿਸ਼ ਸਿੱਖ ਇੰਜੀਨੀਅਰ ਨਵਜੋਤ ਸਾਹਨੀ (Navjot Sawhney) ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਤਜ਼ਰਬੇ ਨੂੰ ਕਲਪਨਾਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਆਇੰਟਸ ਆਫ ਲਾਈਟ ਐਵਾਰਡ ਪ੍ਰਾਪਤ ਕਰਨਾ ਅਤੇ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਕਰਨਾ ਮੇਰੇ ਲਈ ਅਜਿਹੀ ਉਪਲਬਧੀ ਹੈ, ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।

ਨਵਜੋਤ ਸਾਹਨੀ ਨੇ ਕਰੀਬ ਚਾਰ ਸਾਲ ਪਹਿਲਾਂ ਆਪਣੀ ਵਾਸ਼ਿੰਗ ਮਸ਼ੀਨ ਦਾ ਪ੍ਰੋਜੈਕਟ ਡਿਜ਼ਾਈਨ ਕੀਤਾ ਸੀ। ਉਸ ਦੁਆਰਾ ਬਣਾਈ ਗਈ ਵਾਸ਼ਿੰਗ ਮਸ਼ੀਨ ਨੂੰ ਹੱਥਾਂ ਨਾਲ ਚਲਾਇਆ ਜਾ ਸਕਦਾ ਹੈ। ਇਸ ਮਸ਼ੀਨ ਰਾਹੀਂ ਬਿਜਲੀ ਦੀ ਕਾਫੀ ਹੱਦ ਤੱਕ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਸਨਮਾਨਿਤ ਕੀਤਾ ਗਿਆ ਸੀ।

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਨਵਜੋਤ ਸਾਹਨੀ (Navjot Sawhney) ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਸੁਨਕ ਨੇ ਕਿਹਾ, ‘ਤੁਸੀਂ ਇੱਕ ਇੰਜੀਨੀਅਰ ਵਜੋਂ ਆਪਣੇ ਪੇਸ਼ੇਵਰ ਹੁਨਰ ਦੀ ਵਰਤੋਂ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਹੈ ਜੋ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਖਰਚਾ ਨਹੀਂ ਚੁੱਕ ਸਕਦੇ |

ਜ਼ਿਕਰਯੋਗ ਹੈ ਕਿ ਪੁਆਇੰਟਸ ਆਫ ਲਾਈਟ ਐਵਾਰਡ ਹਾਸਲ ਕਰਨ ਵਾਲੇ ਬ੍ਰਿਟਿਸ਼ ਸਿੱਖ ਇੰਜੀਨੀਅਰ ਨਵਜੋਤ ਸਾਹਨੀ ਦਾ ਜਨਮ ਲੰਡਨ ‘ਚ ਹੋਇਆ ਸੀ। ਉਸਨੇ ਵੈਕਿਊਮ ਕਲੀਨਰ ਲਈ ਮਸ਼ਹੂਰ ਕੰਪਨੀ ਡਾਇਸਨ ਵਿੱਚ ਵੀ ਕੰਮ ਕੀਤਾ ਹੈ। ਉਸਦਾ ਕਹਿਣਾ ਹੈ ਕਿ ਉਹ ਆਪਣੇ ਹੁਨਰ ਦੀ ਵਰਤੋਂ ਪਛੜੇ ਵਰਗਾਂ ਨੂੰ ਮਿਆਰੀ ਜੀਵਨ ਬਣਾਉਣ ਲਈ ਕਰਨਾ ਚਾਹੁੰਦਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਹੈ ਕਿ ਇਸ ਵਾਸ਼ਿੰਗ ਮਸ਼ੀਨ ਨੇ 1,000 ਤੋਂ ਵੱਧ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਹੈ ਜੋ ਘੱਟ ਵਿਕਸਤ ਦੇਸ਼ਾਂ ਜਾਂ ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਕੋਲ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਤੱਕ ਪਹੁੰਚ ਨਹੀਂ ਹੈ।

Exit mobile version