Site icon TheUnmute.com

ਨੇਪਾਲ ਦੇ PM ਪੁਸ਼ਪ ਕਮਲ ਦਹਿਲ ਦਾ ਭਾਰਤ ਦੌਰਾ ਮੁਲਤਵੀ, ਨਵੀਂ ਤਾਰੀਖ਼ ਦਾ ਜਲਦ ਹੋਵੇਗਾ ਐਲਾਨ

Pushpa Kamal Dahal

ਚੰਡੀਗੜ੍ਹ, 17 ਅਪਰੈਲ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ (Pushpa Kamal Dahal) ਦਾ ਭਾਰਤ ਦੌਰਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯਾਤਰਾ ਨੂੰ ਘੱਟੋ-ਘੱਟ ਅਗਲੇ ਮਹੀਨੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ ਚਰਚਾ ਸੀ ਕਿ ਇਹ ਯਾਤਰਾ ਇਸੇ ਮਹੀਨੇ ਹੋਣੀ ਸੀ । ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਅਖਬਾਰ ਕਾਠਮੰਡੂ ਪੋਸਟ ਨੇ ਖਬਰ ਦਿੱਤੀ ਹੈ ਕਿ ਭਾਰਤ ਨੇ ਹੁਣ ਨੇਪਾਲ ਨੂੰ ਦਹਿਲ ਦੇ ਦੋ ਦਿਨਾਂ ਦੌਰੇ ਦੀ ਨਵੀਂ ਸੰਭਾਵਿਤ ਤਾਰੀਖ ਦੱਸ ਦਿੱਤੀ ਹੈ। ਪਰ ਜਦੋਂ ਤੱਕ ਦੌਰੇ ਦਾ ਕੋਈ ਠੋਸ ਏਜੰਡਾ ਤੈਅ ਨਹੀਂ ਹੋ ਜਾਂਦਾ, ਦੋਵੇਂ ਧਿਰਾਂ ਨੇ ਤਾਰੀਖ਼ ਦਾ ਐਲਾਨ ਨਾ ਕਰਨ ‘ਤੇ ਸਹਿਮਤੀ ਜਤਾਈ ਹੈ। ਇਹ ਦੌਰਾ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਹੋਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਦਹਿਲ ਦੇ ਮੁੱਖ ਸਿਆਸੀ ਸਲਾਹਕਾਰ ਹਰੀਬੋਲ ਗੁਜਾਰੇਲ ਨੇ ਕਾਠਮੰਡੂ ਪੋਸਟ ਨੂੰ ਦੱਸਿਆ, ‘ਨੇਪਾਲ ‘ਚ ਨਵੇਂ ਵਿਦੇਸ਼ ਮੰਤਰੀ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਦੀ ਰਫ਼ਤਾਰ ਤੇਜ਼ ਹੋ ਜਾਵੇਗੀ। ਸਾਨੂੰ ਉਮੀਦ ਹੈ ਕਿ ਇਹ ਦੌਰਾ ਮੱਧ ਮਈ ਤੋਂ ਪਹਿਲਾਂ ਹੋਵੇਗਾ।

ਨੇਪਾਲ ਦੇ ਪ੍ਰਧਾਨ ਮੰਤਰੀ (Pushpa Kamal Dahal) ਦੀ ਭਾਰਤ ਫੇਰੀ ਹਮੇਸ਼ਾ ਹੀ ਨੇਪਾਲ ਦੇ ਨਜ਼ਰੀਏ ਤੋਂ ਇੱਕ ਮਹੱਤਵਪੂਰਨ ਘਟਨਾ ਰਹੀ ਹੈ। ਸੂਤਰਾਂ ਅਨੁਸਾਰ ਦਹਿਲ ਦੇ ਦੌਰੇ ਦੌਰਾਨ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਣਗੇ। ਉਨ੍ਹਾਂ ਸਮਝੌਤੇ ਦੇ ਦਸਤਾਵੇਜ਼ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ, ਨੇਪਾਲੀ ਮੀਡੀਆ ਵਿੱਚ ਦਹਿਲ ਦੇ ਇਸ ਮਹੀਨੇ ਭਾਰਤ ਦੌਰੇ ਦੇ ਮੁਲਤਵੀ ਹੋਣ ਦੇ ਕਾਰਨਾਂ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਹਨ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਕੀਤੇ ਜਾਣ ਵਾਲੇ ਸਮਝੌਤਿਆਂ ‘ਤੇ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਨਾ ਬਣਨ ਕਾਰਨ ਦੌਰੇ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ।

Exit mobile version