Site icon TheUnmute.com

PM ਨਰਿੰਦਰ ਮੋਦੀ ਐਤਵਾਰ ਨੂੰ ਉੱਤਰੀ ਗੋਆ ‘ਚ ਕਰਨਗੇ ਵਰਚੁਅਲ ਰੈਲੀ

PM Narendra Modi

ਚੰਡੀਗੜ੍ਹ 05 ਜਨਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਐਤਵਾਰ ਨੂੰ ਇੱਕ ਵਰਚੁਅਲ ਰੈਲੀ ਰਾਹੀਂ ਉੱਤਰੀ ਗੋਆ ਦੇ 20 ਵਿਧਾਨ ਸਭਾ ਹਲਕਿਆਂ ‘ਚ ਹਜ਼ਾਰਾਂ ਲੋਕਾਂ ਅਤੇ ਭਾਰਤੀ ਜਨਤਾ ਪਾਰਟੀ (BJP) ਵਰਕਰਾਂ ਨੂੰ ਸੰਬੋਧਨ ਕਰਨਗੇ। ਪਾਰਟੀ ਵੱਲੋਂ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੈਲੀ ਦਾ ਪ੍ਰਸਾਰਣ 20 ਹਲਕਿਆਂ ‘ਚ ਨਿਰਧਾਰਤ ਸਥਾਨਾਂ ’ਤੇ ਐਲਈਡੀ ਸਕਰੀਨਾਂ ’ਤੇ ਕੀਤਾ ਜਾਵੇਗਾ। ਰੈਲੀ ‘ਚ ਭਾਜਪਾ (BJP) ਦੇ ਕੇਂਦਰੀ ਅਤੇ ਗੋਆ ਦੇ ਕਈ ਨੇਤਾਵਾਂ ਤੋਂ ਇਲਾਵਾ ਹਰ ਜਗ੍ਹਾ ਲਗਭਗ 500 ਲੋਕ ਸ਼ਾਮਲ ਹੋਣਗੇ।

Exit mobile version