July 5, 2024 1:05 am
ਹੀਰਾਬੇਨ

PM ਨਰਿੰਦਰ ਮੋਦੀ ਆਪਣੀ ਮਾਂ ਹੀਰਾਬੇਨ ਨੂੰ ਮਿਲਣ ਅਹਿਮਦਾਬਾਦ ਦੇ ਹਸਪਤਾਲ ਪਹੁੰਚੇ

ਚੰਡੀਗੜ੍ਹ 28 ਦਸੰਬਰ 2022: ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੀ ਸਿਹਤ ਬੁੱਧਵਾਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਨੂੰ ਲੈ ਕੇ ਯੂਐਨ ਮਹਿਤਾ ਹਸਪਤਾਲ ਨੇ ਇੱਕ ਹੈਲਥ ਬੁਲੇਟਿਨ ਜਾਰੀ ਕਰਕੇ ਕਿਹਾ ਹੈ ਕਿ ਹੀਰਾਬੇਨ ਮੋਦੀ ਦੀ ਸਿਹਤ ਹੁਣ ਸਥਿਰ ਹੈ।

ਦੱਸ ਦੇਈਏ ਕਿ ਹੀਰਾਬੇਨ ਨਰਿੰਦਰ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਅਹਿਮਦਾਬਾਦ ‘ਚ ਰਹਿੰਦੀ ਹੈ। 1923 ‘ਚ ਜਨਮੀ ਹੀਰਾਬੇਨ ਨੇ ਇਸ ਸਾਲ 18 ਜੂਨ ਨੂੰ ਆਪਣਾ 99ਵਾਂ ਜਨਮਦਿਨ ਮਨਾਇਆ ਅਤੇ ਆਪਣੇ 100ਵੇਂ ਸਾਲ ‘ਚ ਪ੍ਰਵੇਸ਼ ਕੀਤਾ ਹੈ । ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਨੂੰ ਮਿਲਣ ਅਹਿਮਦਾਬਾਦ ਦੇ ਹਸਪਤਾਲ ਪਹੁੰਚੇ ਹਨ। ਉੱਥੇ ਉਨ੍ਹਾਂ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਮੌਜੂਦ ਹਨ।