Site icon TheUnmute.com

PM ਨਰਿੰਦਰ ਮੋਦੀ ਨੇ ਡਰੈਸਿੰਗ ਰੂਮ ‘ਚ ਭਾਰਤੀ ਕ੍ਰਿਕਟਰਾਂ ਨਾਲ ਕੀਤੀ ਮੁਲਾਕਾਤ, ਤਸਵੀਰ ਆਈ ਸਾਹਮਣੇ

Indian cricketers

ਚੰਡੀਗੜ੍ਹ 20 ਨਵੰਬਰ 2023: ਭਾਰਤ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੰਗਾਰੂਆਂ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਭਾਰਤੀ ਖਿਡਾਰੀ (Indian cricketers) ਡਰੈਸਿੰਗ ਰੂਮ ਵਿੱਚ ਗਏ ਅਤੇ ਉਨ੍ਹਾਂ ਦੇ ਭਾਵੁਕ ਹੁੰਦੇ ਦੀ ਤਸਵੀਰ ਵੀ ਸਾਹਮਣੇ ਆਈ।

ਰੋਹਿਤ ਸ਼ਰਮਾ, ਮੁਹੰਮਦ ਸਿਰਾਜ ਅਤੇ ਵਿਰਾਟ ਕੋਹਲੀ ਸਮੇਤ ਸਾਰੇ ਖਿਡਾਰੀ ਭਾਵੁਕ ਨਜ਼ਰ ਆਏ। ਆਸਟ੍ਰੇਲੀਆ ਹੱਥੋਂ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡਰੈਸਿੰਗ ਰੂਮ ‘ਚ ਭਾਰਤੀ ਕ੍ਰਿਕਟਰਾਂ (Indian cricketers) ਨਾਲ ਮੁਲਾਕਾਤ ਕੀਤੀ। ਇਸ ਦੀ ਤਸਵੀਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ।

ਭਾਰਤ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਪ੍ਰਧਾਨ ਮੰਤਰੀ ਦੇ ਡਰੈਸਿੰਗ ਰੂਮ ਵਿੱਚ ਆਉਣ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ- ਸਾਡਾ ਟੂਰਨਾਮੈਂਟ ਬਹੁਤ ਵਧੀਆ ਸੀ, ਪਰ ਅਸੀਂ ਫਾਈਨਲ ਵਿੱਚ ਹਾਰ ਗਏ। ਅਸੀਂ ਸਾਰੇ ਦੁਖੀ ਹਾਂ, ਪਰ ਸਾਡੇ ਦੇਸ਼ ਦੇ ਲੋਕਾਂ ਦਾ ਸਮਰਥਨ ਸਾਨੂੰ ਅੱਗੇ ਲੈ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰੈਸਿੰਗ ਰੂਮ ਵਿੱਚ ਪਹੁੰਚੇ। ਉਨ੍ਹਾਂ ਦਾ ਦੌਰਾ ਵਿਸ਼ੇਸ਼ ਅਤੇ ਬਹੁਤ ਪ੍ਰੇਰਨਾਦਾਇਕ ਸੀ।

Exit mobile version