ਚੰਡੀਗੜ੍ਹ 12 ਜੁਲਾਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਝਾਰਖੰਡ ਦੌਰੇ ਦੇ ਹਨ, ਇਸ ਦੌਰਾਨ ਪ੍ਰਧਾਨ ਮੰਤਰੀ ਬਾਬਾ ਬੈਦਿਆਨਾਥ ਦੇ ਸ਼ਹਿਰ ਦੇਵਘਰ (Deoghar) ਪਹੁੰਚੇ। ਉਨ੍ਹਾਂ ਇੱਥੇ ਹਵਾਈ ਅੱਡੇ ਦੇ ਨਾਲ-ਨਾਲ 16,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਾਬਾ ਧਾਮ ‘ਚ ਆ ਕੇ ਸਾਰਿਆਂ ਦਾ ਮਨ ਖੁਸ਼ ਹੋ ਜਾਂਦਾ ਹੈ। ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਦੀ ਪਾਲਣਾ ਕਰ ਰਹੇ ਹਾਂ। ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਕੇ ਵਿਕਾਸ, ਰੁਜ਼ਗਾਰ-ਸਵੈ-ਰੁਜ਼ਗਾਰ ਦੇ ਨਵੇਂ ਰਾਹ ਲੱਭੇ ਜਾ ਰਹੇ ਹਨ। ਅਸੀਂ ਵਿਕਾਸ ਦੀ ਅਭਿਲਾਸ਼ਾ ‘ਤੇ ਜ਼ੋਰ ਦਿੱਤਾ ਹੈ |
PM ਮੋਦੀ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਫ਼ਾਇਦਾ ਨਜ਼ਰ ਆ ਰਿਹਾ ਹੈ। ਉਡਾਨ ਸਕੀਮ ਤਹਿਤ ਪਿਛਲੇ 5-6 ਸਾਲਾਂ ਵਿੱਚ ਹਵਾਈ ਅੱਡਿਆਂ, ਹੈਲੀਪੋਰਟਾਂ ਅਤੇ ਵਾਟਰ ਐਰੋਡ੍ਰੋਮਾਂ ਰਾਹੀਂ ਲਗਭਗ 70 ਨਵੇਂ ਸਥਾਨਾਂ ਨੂੰ ਜੋੜਿਆ ਗਿਆ ਹੈ। ਇਸਦੇ ਨਾਲ ਹੀ ਅੱਜ ਆਮ ਨਾਗਰਿਕਾਂ ਨੂੰ 400 ਤੋਂ ਵੱਧ ਨਵੇਂ ਰੂਟਾਂ ‘ਤੇ ਹਵਾਈ ਯਾਤਰਾ ਦੀ ਸਹੂਲਤ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵਘਰ ‘ਚ 16,800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਵਿੱਚ ਏਮਜ਼ ਅਤੇ ਦੇਵਘਰ ਹਵਾਈ ਅੱਡਾ ਵੀ ਸ਼ਾਮਲ ਹੈ। ਇਸ ਮੌਕੇ ‘ਤੇ ਰਾਜ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਰਾਜਪਾਲ ਰਮੇਸ਼ ਬੈਸ ਵੀ ਮੌਜੂਦ ਸਨ।