Vande Bharat Express

PM ਨਰਿੰਦਰ ਮੋਦੀ ਨੇ ਕੋਲਕਾਤਾ ‘ਚ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ 30 ਦਸੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਲਕਾਤਾ ਵਿੱਚ ਵੰਦੇ ਭਾਰਤ ਐਕਸਪ੍ਰੈਸ (Vande Bharat Express) ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਵੰਦੇ ਭਾਰਤ ਟ੍ਰੇਨ 1 ਜਨਵਰੀ ਤੋਂ ਬੰਗਾਲ ਦੇ ਹਾਵੜਾ ਤੋਂ ਨਿਊ ਜਲਪਾਈਗੁੜੀ ਰੂਟ ਤੱਕ ਜਾਵੇਗੀ।

ਇਸ ਵੰਦੇ ਭਾਰਤ ਸੁਪਰਫਾਸਟ ਟਰੇਨ ( Vande Bharat Express) ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਇਸ ਦੇ ਨਾਲ ਹੀ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਸੰਬੋਧਨ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਨੂੰ ਬੰਗਾਲ ਦੀ ਪਵਿੱਤਰ ਧਰਤੀ ‘ਤੇ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਆਜ਼ਾਦੀ ਦਾ ਇਤਿਹਾਸ ਬੰਗਾਲ ਦੇ ਹਰ ਕਣ-ਕਣ ਵਿਚ ਸਮਾਇਆ ਹੋਇਆ ਹੈ। ਜਿਸ ਧਰਤੀ ਤੋਂ ‘ਵੰਦੇ ਮਾਤਰਮ’ ਦਾ ਨਾਅਰਾ ਲਾਇਆ ਗਿਆ, ‘ਵੰਦੇ ਭਾਰਤ’ ਦੀ ਝੰਡੀ ਦਿੱਤੀ ਗਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣਾ ਸੀ, ਪਰ ਨਿੱਜੀ ਕਾਰਨਾਂ ਕਰਕੇ ਮੈਂ ਤੁਹਾਡੇ ਸਾਰਿਆਂ ਵਿਚਕਾਰ ਨਹੀਂ ਆ ਸਕਿਆ। ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਦੇਸ਼ ਦੀ ਆਜ਼ਾਦੀ ਦੇ ‘ਅੰਮ੍ਰਿਤ ਮਹੋਤਸਵ’ ਵਿੱਚ ਦੇਸ਼ ਨੇ 475 ‘ਵੰਦੇ ਭਾਰਤ ਟਰੇਨਾਂ’ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ। ਅੱਜ ਇਨ੍ਹਾਂ ‘ਚੋਂ ਇੱਕ ‘ਵੰਦੇ ਭਾਰਤ’ ਹਾਵੜਾ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਦੀ ਸ਼ੁਰੂਆਤ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਅੱਜ 30 ਦਸੰਬਰ ਦੀ ਤਾਰੀਖ਼ ਦਾ ਇਤਿਹਾਸ ਵਿੱਚ ਵੀ ਆਪਣਾ ਮਹੱਤਵ ਹੈ। 30 ਦਸੰਬਰ 1943 ਨੂੰ ਹੀ ਨੇਤਾਜੀ ਸੁਭਾਸ਼ ਨੇ ਅੰਡੇਮਾਨ ਵਿੱਚ ਤਿਰੰਗਾ ਲਹਿਰਾ ਕੇ ਭਾਰਤ ਦੀ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ ਸੀ। ਸਾਲ 2018 ਵਿੱਚ ਇਸ ਸਮਾਗਮ ਦੀ 75ਵੀਂ ਵਰ੍ਹੇਗੰਢ ਮੌਕੇ ਮੈਂ ਅੰਡੇਮਾਨ ਗਿਆ ਸੀ। ਨੇਤਾ ਜੀ ਦੇ ਨਾਂ ‘ਤੇ ਇਕ ਟਾਪੂ ਦਾ ਨਾਂ ਵੀ ਰੱਖਿਆ ਗਿਆ ਸੀ।

Scroll to Top