ਚੰਡੀਗੜ੍ਹ, 06 ਨਵੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਸਈਦ ਇਬਰਾਹਿਮ ਰਾਇਸੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇਜ਼ਰਾਇਲ-ਹਮਾਸ ਸੰਘਰਸ਼ (Israel-Hamas conflict) ‘ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਜ਼ਰਾਈਲ-ਹਮਾਸ ਸੰਘਰਸ਼ (Israel-Hamas conflict) ਦੌਰਾਨ ਅੱਤਵਾਦੀ ਘਟਨਾਵਾਂ, ਹਿੰਸਾ ਅਤੇ ਨਾਗਰਿਕਾਂ ਦੀ ਜਾਨ ਦਾ ਨੁਕਸਾਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਰੋਕਣਾ, ਨਿਰੰਤਰ ਮਾਨਵਤਾਵਾਦੀ ਸਹਾਇਤਾ ਨੂੰ ਯਕੀਨੀ ਬਣਾਉਣਾ ਅਤੇ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਇਸ ਮੋੜ ‘ਤੇ ਬਹੁਤ ਮਹੱਤਵਪੂਰਨ ਹੈ। ਅਸੀਂ ਚਾਬਹਾਰ ਬੰਦਰਗਾਹ ਸਮੇਤ ਸਾਡੇ ਦੁਵੱਲੇ ਸਹਿਯੋਗ ਵਿੱਚ ਤਰੱਕੀ ਦਾ ਸਵਾਗਤ ਕੀਤਾ।