July 4, 2024 9:13 am
ਮੋਦੀ

PM ਮੋਦੀ ਦੀ ਜਾਇਦਾਦ ‘ਚ 26.13 ਲੱਖ ਰੁਪਏ ਦਾ ਵਾਧਾ, 1 ਕਰੋੜ ਰੁਪਏ ਦੀ ਜ਼ਮੀਨ ਕੀਤੀ ਦਾਨ

ਚੰਡੀਗੜ੍ਹ 09 ਅਗਸਤ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਕੋਲ 2.23 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਜਾਇਦਾਦ ਬੈਂਕ ‘ਚ ਜਮ੍ਹਾਂ ਹਨ। ਪ੍ਰਧਾਨ ਮੰਤਰੀ ਕੋਲ ਹੁਣ ਕੋਈ ਅਚੱਲ ਜਾਇਦਾਦ ਨਹੀਂ ਹੈ, ਕਿਉਂਕਿ ਉਨ੍ਹਾਂ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਆਪਣੀ ਜ਼ਮੀਨ ਦਾ ਕੁਝ ਹਿੱਸਾ ਦਾਨ ਕੀਤਾ ਹੈ। ਇਸ ਜ਼ਮੀਨ ਦੀ ਕੀਮਤ 1.1 ਕਰੋੜ ਰੁਪਏ ਸੀ।

ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ (PMO) ਦੀ ਵੈੱਬਸਾਈਟ ‘ਤੇ ਪ੍ਰਧਾਨ ਮੰਤਰੀ ਦੀ ਜਾਇਦਾਦ ਦੀ ਘੋਸ਼ਣਾ ਤੋਂ ਬਾਅਦ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 31 ਮਾਰਚ 2022 ਤੱਕ ਉਨ੍ਹਾਂ ਦੀ ਕੁੱਲ ਜਾਇਦਾਦ 2 ਕਰੋੜ 23 ਲੱਖ 82 ਹਜ਼ਾਰ 504 ਰੁਪਏ ਸੀ। ਇਸ ਦੇ ਨਾਲ ਹੀ ਮੋਦੀ ਦੀ ਚੱਲ ਜਾਇਦਾਦ ‘ਚ ਪਿਛਲੇ ਸਾਲ ਦੇ ਮੁਕਾਬਲੇ 26.13 ਲੱਖ ਰੁਪਏ ਦਾ ਵਾਧਾ ਹੋਇਆ ਹੈ।

ਇਸਦੇ ਨਾਲ ਹੀ PMO ਦੀ ਵੈੱਬਸਾਈਟ ਨੇ ਹਾਲ ਹੀ ਵਿੱਚ ਕੀਤੇ ਐਲਾਨ ਵਿੱਚ 10 ਕੇਂਦਰੀ ਮੰਤਰੀਆਂ ਦੀ ਜਾਇਦਾਦ ਬਾਰੇ ਵੀ ਦੱਸਿਆ ਹੈ। ਇਨ੍ਹਾਂ ਵਿੱਚ ਰਾਜਨਾਥ ਸਿੰਘ, ਆਰਕੇ ਸਿੰਘ, ਧਰਮਿੰਦਰ ਪ੍ਰਧਾਨ, ਹਰਦੀਪ ਸਿੰਘ ਪੁਰੀ, ਜੀ ਕਿਸ਼ਨ ਰੈੱਡੀ, ਜੋਤੀਰਾਦਿੱਤਿਆ ਸਿੰਧੀਆ, ਪੁਰਸ਼ੋਤਮ ਰੁਪਾਲਾ, ਵੀ ਮੁਰਲੀਧਰਨ, ਫੱਗਨ ਸਿੰਘ ਕੁਲਸਤੇ ਅਤੇ ਮੁਖਤਾਰ ਅੱਬਾਸ ਨਕਵੀ ਸ਼ਾਮਲ ਹਨ,