PM MODI MEETING TODAY

Omicron: ਦੇਸ਼ ‘ਚ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ PM ਮੋਦੀ ਦੀ ਅਧਿਕਾਰੀਆਂ ਨਾਲ ਬੈਠਕ

ਚੰਡੀਗੜ੍ਹ 22 ਦਸੰਬਰ 2021:  ਦੇਸ਼ ‘ਚ ਓਮੀਕਰੋਨ (Omicron) ਦੀ ਵਧਦੀ ਰਫਤਾਰ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ । ਸੂਤਰਾਂ ਦੇ ਅਨੁਸਾਰ ਦੇਸ਼ ‘ਚ ਓਮੀਕਰੋਨ ਦੇ ਵਧਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਅਧਿਕਾਰੀਆਂ ਨਾਲ ਬੈਠਕ ਕਰਨਗੇ ।ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ (Omicron) ਦੇਸ਼ ਵਿੱਚ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਓਮੀਕਰੋਨ (Omicron) ਦੇ ਸਭ ਤੋਂ ਵੱਧ 65 ਮਰੀਜ਼ ਮਹਾਰਾਸ਼ਟਰ ਵਿੱਚ ਪਾਏ ਗਏ ਹਨ ਅਤੇ ਦਿੱਲੀ ਵਿੱਚ 54 ਮਰੀਜ਼ ਪਾਏ ਗਏ ਹਨ। ਓਮੀਕਰੋਨ (Omicron) ਦੀ ਲਾਗ 14 ਰਾਜਾਂ ਵਿੱਚ ਫੈਲ ਗਈ ਹੈ ਜਿਸ ਵਿੱਚ ਦੋ ਸੰਕਰਮਿਤ ਓਡੀਸ਼ਾ ਵਿੱਚ ਅਤੇ ਤਿੰਨ ਜੰਮੂ ਅਤੇ ਕਸ਼ਮੀਰ ਵਿੱਚ ਹਨ।

ਤੇਲੰਗਾਨਾ (Telangana) (20), ਕਰਨਾਟਕ (Karnataka) (19), ਰਾਜਸਥਾਨ (Rajasthan) (18), ਕੇਰਲ (Kerala) (15), ਗੁਜਰਾਤ (Gujarat)(14) ਅਤੇ ਉੱਤਰ ਪ੍ਰਦੇਸ਼ (Uttar Pradesh) (2) ਕੇਸ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਚੰਡੀਗੜ੍ਹ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਓਮੀਕਰੋਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਨੇ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਰਾਜਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

Scroll to Top