Site icon TheUnmute.com

ਬ੍ਰਿਕਸ ਸੰਮੇਲਨ ਲਈ ਦੱਖਣੀ ਅਫਰੀਕਾ ਨਹੀਂ ਜਾਣਗੇ PM ਮੋਦੀ, ਵਰਚੁਅਲ ਤੌਰ ‘ਤੇ ਹੋ ਸਕਦੇ ਹਨ ਸ਼ਾਮਲ

BRICS summit

ਚੰਡੀਗੜ੍ਹ, 02 ਅਗਸਤ 2023: ਬ੍ਰਿਕਸ ਸੰਮੇਲਨ (BRICS summit) ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਇਹ ਸੰਮੇਲਨ 22 ਤੋਂ 24 ਤੱਕ ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਵਿੱਚ ਹੋਣ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹਿਲਾਂ ਹੀ ਸੰਮੇਲਨ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਚੁੱਕੇ ਹਨ। ਨਿਊਜ਼ ਏਜੰਸੀ ‘ਰਾਇਟਰਜ਼’ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਇਸ ਮੀਟਿੰਗ ‘ਚ ਵਰਚੁਅਲ ਤੌਰ ‘ਤੇ ਸ਼ਾਮਲ ਹੋ ਸਕਦੇ ਹਨ। ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਚੀਨ ਅਤੇ ਦੱਖਣੀ ਅਫਰੀਕਾ ਬ੍ਰਿਕਸ ਦੇ ਮੈਂਬਰ ਦੇਸ਼ ਹਨ। ਬ੍ਰਿਕਸ ਸ਼ਬਦ ਮੈਂਬਰ ਦੇਸ਼ਾਂ ਦੇ ਨਾਂ ਦੇ ਪਹਿਲੇ ਅੱਖਰ ਤੋਂ ਬਣਿਆ ਹੈ।

ਨਿਊਜ਼ ਏਜੰਸੀ ਨੇ ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਦੱਖਣੀ ਅਫ਼ਰੀਕਾ ਜਾਣ ਅਤੇ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਬਾਰੇ ਸਵਾਲ ਕੀਤਾ ਤਾਂ ਉਥੋਂ ਕੋਈ ਜਵਾਬ ਨਹੀਂ ਆਇਆ। ਰਿਪੋਰਟ ਮੁਤਾਬਕ ਚੀਨ ਅਤੇ ਰੂਸ ਬ੍ਰਿਕਸ ‘ਚ ਕੁਝ ਹੋਰ ਦੇਸ਼ਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ, ਜਦਕਿ ਭਾਰਤ ਨੇ ਇਸ ਮਾਮਲੇ ‘ਤੇ ਕੁਝ ਸ਼ਰਤਾਂ ਰੱਖੀਆਂ ਹਨ।

ਪਾਕਿਸਤਾਨ ਦੇ ਨਾਲ-ਨਾਲ ਸਾਊਦੀ ਅਰਬ, ਈਰਾਨ ਸਮੇਤ 19 ਦੇਸ਼ਾਂ ਨੇ ਬ੍ਰਿਕਸ ਦੇ ਮੈਂਬਰ ਬਣਨ ਦੀ ਪੇਸ਼ਕਸ਼ ਕੀਤੀ ਹੈ। ਬ੍ਰਿਕਸ ਦੇਸ਼ਾਂ ਨੇ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਹੋਰ ਮੈਂਬਰ ਜੋੜਨ ਦੀ ਗੱਲ ਵੀ ਕੀਤੀ ਹੈ। ਹਾਲਾਂਕਿ ਪਾਕਿਸਤਾਨ ਲਈ ਇਸ ਵਿੱਚ ਜਗ੍ਹਾ ਪਾਉਣਾ ਲਗਭਗ ਅਸੰਭਵ ਹੈ।

Exit mobile version