July 4, 2024 7:22 pm
Kartavaya Marg

ਕਰਤਾਵਯ ਮਾਰਗ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ PM ਮੋਦੀ ਥੋੜ੍ਹੀ ਦੇਰ ਬਾਅਦ ਕਰਨਗੇ ਉਦਘਾਟਨ

ਚੰਡੀਗੜ੍ਹ 08 ਸਤੰਬਰ 2022: ਵਿਜੇ ਚੌਕ ਅਤੇ ਇੰਡੀਆ ਗੇਟ ਨੂੰ ਜੋੜਨ ਵਾਲੇ 3.20 ਕਿਲੋਮੀਟਰ ਲੰਬੇ ਰਾਜਪਥ ਨੂੰ ਹੁਣ ਨਵੇਂ ਰੂਪ ਵਿੱਚ ਕਰਤਾਵਯ ਮਾਰਗ (Kartavaya Marg) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7 ਵਜੇ ਇਸ ਦਾ ਉਦਘਾਟਨ ਕਰਨਗੇ। ਕਰਤਾਵਯ ਮਾਰਗ ਦੇ ਆਲੇ ਦੁਆਲੇ ਲਗਭਗ 15.5 ਕਿਲੋਮੀਟਰ ਵਾਕਵੇਅ ਲਾਲ ਗ੍ਰੇਨਾਈਟ ਨਾਲ ਬਣਿਆ ਹੈ। ਇਸ ਦੇ ਨਾਲ ਹੀ ਕਰੀਬ 19 ਏਕੜ ਵਿੱਚ ਇੱਕ ਨਹਿਰ ਵੀ ਹੈ। ਇਸ ‘ਤੇ 16 ਪੁਲ ਬਣਾਏ ਗਏ ਹਨ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਇੰਡੀਆ ਗੇਟ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 28 ਫੁੱਟ ਉੱਚੀ ਮੂਰਤੀ ਦਾ ਵੀ ਉਦਘਾਟਨ ਕਰਨਗੇ। ਗ੍ਰੇਨਾਈਟ ਪੱਥਰ ‘ਤੇ ਉੱਕਰੀ ਇਸ ਮੂਰਤੀ ਦਾ ਭਾਰ 65 ਮੀਟ੍ਰਿਕ ਟਨ ਹੈ। ਇਹ ਬੁੱਧਵਾਰ ਨੂੰ ਉਸੇ ਸਥਾਨ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ 23 ਜਨਵਰੀ ਪਰਾਕਰਮ ਦਿਵਸ ‘ਤੇ ਨੇਤਾ ਜੀ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕੀਤਾ ਗਿਆ ਸੀ।