Central Vista Avenue

PM ਮੋਦੀ ਸੈਂਟਰਲ ਵਿਸਟਾ ਐਵੇਨਿਊ ਦਾ ਕਰਨਗੇ ਉਦਘਾਟਨ, ਦਿੱਲੀ ਪੁਲਿਸ ਵਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

ਚੰਡੀਗੜ੍ਹ 06 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਵੀਰਵਾਰ ਨੂੰ ਸੈਂਟਰਲ ਵਿਸਟਾ ਐਵੇਨਿਊ (Central Vista Avenue) ਦੇ ਉਦਘਾਟਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕੇਂਦਰੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਪਾਬੰਦੀਆਂ ਲਾਗੂ ਰਹਿਣਗੀਆਂ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕੁਝ ਖਾਸ ਸੜਕਾਂ ‘ਤੇ ਆਮ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ

ਇਸਦੇ ਨਾਲ ਹੀ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਫੈਲੀ ਸੈਂਟਰਲ ਵਿਸਟਾ ਐਵੇਨਿਊ ਨੂੰ 8 ਸਤੰਬਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਦਿੱਲੀ ਪੁਲਿਸ ਨੇ ਕਿਹਾ ਕਿ ਬੱਚਿਆਂ ਸਮੇਤ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਅਤੇ ਨਵੀਂ ਦਿੱਲੀ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਟ੍ਰੈਫਿਕ ਪੁਲਿਸ ਅਨੁਸਾਰ ਡਾ: ਜ਼ਾਕਿਰ ਹੁਸੈਨ ਮਾਰਗ (ਸੀ-ਹੈਕਸਾਗਨ ਤੋਂ ਸੁਬਰਾਮਨੀਅਮ ਭਾਰਤੀ ਮਾਰਗ ਕਰਾਸਿੰਗ), ਪੰਡਾਰਾ ਰੋਡ (ਸੀ-ਹੈਕਸਾਗਨ ਤੋਂ ਸੁਬਰਾਮਨੀਅਮ ਭਾਰਤੀ ਮਾਰਗ ਕਰਾਸਿੰਗ), ਸ਼ਾਹਜਹਾਂ ਰੋਡ (ਸੀ-ਹੈਕਸਾਗਨ ਤੋਂ ਕਿਊ-ਪੁਆਇੰਟ), ਅਕਬਰ ਰੋਡ (ਸੀ-ਹੈਕਸਾਗਨ ਤੋਂ ਗੋਲ ਚੱਕਰ ਮਾਨਸਿੰਘ ਰੋਡ) ਅਤੇ ਅਸ਼ੋਕਾ ਰੋਡ (ਸੀ-ਹੈਕਸਾਗਨ ਤੋਂ ਆਰ/ਏ ਜਸਵੰਤ ਸਿੰਘ ਰੋਡ) ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਜਨਤਕ ਵਾਹਨਾਂ ਲਈ ਬੰਦ ਰਹੇਗੀ।

Scroll to Top