PM Modi

ਕੋਰੋਨਾ ਦੇ ਮੱਦੇਨਜਰ ਪੀਐੱਮ ਮੋਦੀ ਅੱਜ ਕਰਨਗੇ ਅਹਿਮ ਮੀਟਿੰਗ

ਚੰਡੀਗੜ੍ਹ 9 ਦਸੰਬਰ 2022: ਦੇਸ਼ ਵਿੱਚ ਕੋਰੋਨਾ (corona) ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਐਤਵਾਰ ਸ਼ਾਮ ਨੂੰ ਇੱਕ ਅਹਿਮ ਮੀਟਿੰਗ ਕਰਨਗੇ। ਸੂਤਰਾਂ ਮੁਤਾਬਕ ਸ਼ਾਮ 4.30 ਵਜੇ ਹੋਣ ਵਾਲੀ ਬੈਠਕ ‘ਚ ਪੀਐੱਮ ਮੋਦੀ (PM Modi) ਦੇਸ਼ ‘ਚ ਕੋਰੋਨਾ (corona) ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰਨਗੇ।

ਭਾਰਤ ‘ਚ ਮਹਾਰਾਸ਼ਟਰ, ਦਿੱਲੀ, ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ ਸਮੇਤ ਕਈ ਰਾਜਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿੱਚ ਓਮੀਕਰੋਨ (Omicron) ਵੇਰੀਐਂਟ ਦੇ 3600 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਵੀ ਹੋਈ ਹੈ।

Scroll to Top