July 7, 2024 5:57 pm
IAC Vikrant

PM ਮੋਦੀ 2 ਸਤੰਬਰ ਨੂੰ ਸਵਦੇਸ਼ੀ ਤੌਰ ‘ਤੇ ਬਣੇ IAC ਵਿਕਰਾਂਤ ਨੂੰ ਜਲ ਸੈਨਾ ਨੂੰ ਸੌਂਪਣਗੇ

ਚੰਡੀਗੜ੍ਹ 30 ਅਗਸਤ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਸਤੰਬਰ ਨੂੰ ਦੇਸ਼ ਦੇ ਪਹਿਲੇ ਸਵਦੇਸ਼ੀ ਤੌਰ ‘ਤੇ ਬਣੇ ਏਅਰਕ੍ਰਾਫਟ ਕੈਰੀਅਰ ਵਿਕਰਾਂਤ (IAC Vikrant) ਨੂੰ ਜਲ ਸੈਨਾ ਨੂੰ ਸੌਂਪਣਗੇ। ਪ੍ਰਧਾਨ ਮੰਤਰੀ ਅਧਿਕਾਰਤ ਤੌਰ ‘ਤੇ ਕੋਚੀਨ ਸ਼ਿਪਯਾਰਡ ਲਿਮਟਿਡ (CSL) ਦੇ ਅੰਦਰ ਵਿਸ਼ੇਸ਼ ਤੌਰ ‘ਤੇ ਪ੍ਰਬੰਧਿਤ ਸਥਾਨ ‘ਤੇ ਜਹਾਜ਼ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕਰਨਗੇ |

ਜਿਕਰਯੋਗ ਹੈ ਕਿ 20000 ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਜਹਾਜ਼ ਦਾ ਨਿਰਮਾਣ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਨੇ ਪਿਛਲੇ ਮਹੀਨੇ ਸਮੁੰਦਰੀ ਅਜ਼ਮਾਇਸ਼ਾਂ ਦੇ ਚੌਥੇ ਅਤੇ ਆਖਰੀ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ 28 ਜੁਲਾਈ ਨੂੰ ਸੀਐਸਐਲ ਤੋਂ ਜਹਾਜ਼ ਦੀ ਡਿਲਿਵਰੀ ਲਈ ਸੀ।

ਇਸਦੇ ਨਾਲ ਹੀ ਇਸ ਵਿੱਚ 2300 ਤੋਂ ਵੱਧ ਕੰਪਾਰਟਮੈਂਟ ਹਨ, ਜੋ ਲਗਭਗ 1700 ਦੇ ਦਲ ਲਈ ਤਿਆਰ ਕੀਤੇ ਗਏ ਹਨ। ਇਸ ਵਿੱਚ ਮਹਿਲਾ ਅਧਿਕਾਰੀਆਂ ਦੇ ਰਹਿਣ ਲਈ ਵਿਸ਼ੇਸ਼ ਕੈਬਿਨ ਵੀ ਸ਼ਾਮਲ ਹਨ। ਵਿਕਰਾਂਤ ਦੀ ਰਫ਼ਤਾਰ ਲਗਭਗ 28 ਸਮੁੰਦਰੀ ਮੀਲ ਹੈ। IAC 262 ਮੀਟਰ ਲੰਬਾ, 62 ਮੀਟਰ ਚੌੜਾ ਅਤੇ 59 ਮੀਟਰ ਉੱਚਾ ਹੈ। ਇਸ ਦਾ ਨਿਰਮਾਣ 2009 ਵਿੱਚ ਸ਼ੁਰੂ ਹੋਇਆ ਸੀ। ਆਈਏਸੀ ਦਾ ਫਲਾਈਟ ਡੈੱਕ ਦੋ ਫੁੱਟਬਾਲ ਮੈਦਾਨਾਂ ਦੇ ਬਰਾਬਰ ਹੈ ਅਤੇ ਜੇਕਰ ਤੁਸੀਂ ਇਸ ਵੱਡੇ ਜਹਾਜ਼ ਦੇ ਗਲਿਆਰਿਆਂ ਵਿੱਚੋਂ ਲੰਘਦੇ ਹੋ, ਤਾਂ ਅੱਠ ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪਵੇਗੀ।