PM Modi visit punjab on 5 january

ਪੰਜਾਬ ਦੌਰੇ ਦੌਰਾਨ ਪੀਐੱਮ ਮੋਦੀ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਰੱਖਣਗੇ ਨੀਂਹ ਪੱਥਰ

ਚੰਡੀਗੜ੍ਹ 31 ਦਸੰਬਰ 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ 5 ਜਨਵਰੀ ਨੂੰ ਫਿਰੋਜ਼ਪੁਰ ‘ਚ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੈਲੀ ਕਰਨਗੇ। ਇਸ ਦੌਰਾਨ ਪੀ.ਐੱਮ ਨਰਿੰਦਰ ਮੋਦੀ (PM Narendra Modi) ਦੁਆਰਾ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਜਿੱਥੇ ਭਾਜਪਾ ਦੇ ਨਵੇਂ ਸਾਥੀ ਕੈਪਟਨ ਅਮਰਿੰਦਰ ਸਿੰਘ (Capt Amarinder Singh) ਅਤੇ ਸੁਖਦੇਵ ਢੀਂਡਸਾ (Sukhdev Dhindsa) ਵੀ ਮੋਦੀ ਦੇ ਨਾਲ ਸਟੇਜ ‘ਤੇ ਮੌਜੂਦ ਹੋ ਸਕਦੇ ਹਨ ।

ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇਸ ਦੌਰਾਨ ਐਮ.ਪੀ. ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ (Sukhbir Badal) ਅਤੇ ਕਾਂਗਰਸੀ (Congress) ਵਿਧਾਇਕ ਪਰਮਿੰਦਰ ਪਿੰਕੀ (Parminder Pinki) ਨੂੰ ਸੱਦਾ ਦਿੱਤਾ ਜਾਵੇਗਾ ਕਿਉਂਕਿ ਪਿੰਕੀ ਦਾ ਦਾਅਵਾ ਹੈ ਕਿ ਇਸ ਪ੍ਰਾਜੈਕਟ ਦਾ ਐਲਾਨ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2013 ਦੌਰਾਨ ਕੀਤਾ ਸੀ। ਜਦੋਂਕਿ ਸੁਖਬੀਰ ਮੁਤਾਬਕ ਇਸ ਪ੍ਰਾਜੈਕਟ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ 2019 ‘ਚ ਉਨ੍ਹਾਂ ਦੀ ਮੰਗ ‘ਤੇ ਮਨਜ਼ੂਰੀ ਦਿੱਤੀ ਸੀ, ਹਾਲਾਂਕਿ ਸੁਖਬੀਰ ਉਸ ਸਮੇਂ ਐਨਡੀਏ ਦਾ ਹਿੱਸਾ ਸਨ ਅਤੇ ਹੁਣ ਉਹ ਭਾਜਪਾ ਛੱਡ ਚੁੱਕੇ ਹਨ।

ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਕੀ ਮੋਦੀ ਇਸ ਸਮਾਗਮ ਵਿੱਚ ਸੁਖਬੀਰ ਨੂੰ ਸੰਸਦ ਮੈਂਬਰ ਵਜੋਂ ਸ਼ਾਮਲ ਕਰਨ ਲਈ ਸਹਿਮਤ ਹੋਣਗੇ ਕਿਉਂਕਿ ਹੁਣ ਤੱਕ ਕੇਂਦਰ ਸਰਕਾਰ ਨਾਲ ਸਬੰਧਤ ਪ੍ਰਾਜੈਕਟ ਸ਼ੁਰੂ ਕਰਨ ਲਈ ਸੰਸਦ ਮੈਂਬਰ ਨੂੰ ਬੁਲਾਉਣ ਦਾ ਪ੍ਰੋਟੋਕੋਲ ਹੁੰਦਾ ਰਿਹਾ ਹੈ। ਪਰ ਇਹ ਸਮਾਰੋਹ ਚੋਣਾਂ ਦੇ ਮੌਸਮ ਵਿੱਚ ਹੋਣ ਜਾ ਰਿਹਾ ਹੈ ਜਿੱਥੇ ਮੋਦੀ ਪਹਿਲੀ ਵਾਰ ਪੰਜਾਬ ਆ ਕੇ ਭਾਜਪਾ ਦੇ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦਾ ਫੈਸਲਾ ਕਰਨ ਤੋਂ ਬਾਅਦ ਸਿਆਸੀ ਭਾਸ਼ਣ ਦੇਣ ਤੋਂ ਇਲਾਵਾ ਹੋਰ ਵੀ ਐਲਾਨ ਕਰਨ ਵਾਲੇ ਹਨ।

Scroll to Top