Site icon TheUnmute.com

ਪ੍ਰਧਾਨ ਮੰਤਰੀ ਮੋਦੀ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਲਈ ਪਹਿਲ ਕਰਨ: ਅਮਰੀਕਾ

PM Modi

ਚੰਡੀਗੜ੍ਹ, 11 ਫਰਵਰੀ 2023: ਅਮਰੀਕਾ ਨੇ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ-ਯੂਕਰੇਨ ਜੰਗ (Russia-Ukraine War) ਨੂੰ ਖਤਮ ਕਰਨ ਲਈ ਪਹਿਲ ਕਰਨ। ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜੌਨ ਕਿਰਬੀ ਨੂੰ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ‘ਚ ਜੰਗ ਬਾਰੇ ਪੁੱਛਿਆ ਗਿਆ ਸੀ ਕਿ ਕੀ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਕੇ ਇਸ ਜੰਗ ਨੂੰ ਰੋਕ ਸਕਦੇ ਹਨ। ਇਸ ਦੇ ਜਵਾਬ ‘ਚ ਕਿਰਬੀ ਨੇ ਇਹ ਬਿਆਨ ਦਿੱਤਾ।

ਇਸਦੇ ਮਲ੍ਹੀ ਕਿਰਬੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਪੁਤਿਨ ਅਜੇ ਵੀ ਜੰਗ ਨੂੰ ਰੋਕ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਲਈ ਜੋ ਵੀ ਕੋਸ਼ਿਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਸੰਯੁਕਤ ਰਾਜ ਅਮਰੀਕਾ ਕਿਸੇ ਵੀ ਪਹਿਲਕਦਮੀ ਦਾ ਸੁਆਗਤ ਕਰੇਗਾ ਜੋ ਯੁੱਧ ਦਾ ਛੇਤੀ ਅੰਤ ਲਿਆਵੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਨੂੰ ਖਤਮ ਕਰੇਗਾ।

ਕਿਰਬੀ ਨੇ ਪ੍ਰਧਾਨ ਮੋਦੀ ਦੇ ਬਿਆਨ ਦਾ ਵੀ ਹਵਾਲਾ ਦਿੱਤਾ। ਦਰਅਸਲ, ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਹ ਯੁੱਧ ਦਾ ਦੌਰ ਨਹੀਂ ਹੈ। ਕਿਰਬੀ ਨੇ ਕਿਹਾ ਕਿ ਮੋਦੀ ਦਾ ਬਿਆਨ ਸਿਧਾਂਤਾਂ ਦਾ ਬਿਆਨ ਸੀ, ਜਿਸ ਨੂੰ ਉਹ ਸਹੀ ਮੰਨਦਾ ਹੈ ਅਤੇ ਅਮਰੀਕਾ ਨੇ ਉਨ੍ਹਾਂ ਦੇ ਬਿਆਨ ਦਾ ਸਵਾਗਤ ਕੀਤਾ ਸੀ ਅਤੇ ਯੂਰਪ ਨੇ ਵੀ ਇਸ ਨੂੰ ਹਾਂ-ਪੱਖੀ ਤਰੀਕੇ ਨਾਲ ਸਵੀਕਾਰ ਕੀਤਾ ਸੀ।

Exit mobile version