July 5, 2024 12:53 am
Gujarat

PM ਮੋਦੀ ਗੁਜਰਾਤ ‘ਚ 21 ਹਜ਼ਾਰ ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਕਰਨਗੇ ਉਦਘਾਟਨ

ਚੰਡੀਗੜ੍ਹ 17 ਜੂਨ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ (Gujarat) ਦੌਰੇ ‘ਤੇ ਸ਼ੁੱਕਰਵਾਰ ਦੇਰ ਰਾਤ ਅਹਿਮਦਾਬਾਦ ਹਵਾਈ ਅੱਡੇ ‘ਤੇ ਪਹੁੰਚੇ। ਇੱਥੇ ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਸ਼ੁੱਕਰਵਾਰ ਰਾਤ ਨੂੰ ਗਾਂਧੀਨਗਰ ਰਾਜ ਭਵਨ ਵਿੱਚ ਰਹਿਣਗੇ।

ਇਸਦੇ ਨਾਲ ਹੀ PM ਮੋਦੀ ਸ਼ਨੀਵਾਰ ਸਵੇਰੇ ਆਪਣੀ ਮਾਂ ਹੀਰਾਬੇਨ ਦੇ 100ਵੇਂ ਜਨਮ ਦਿਨ ‘ਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਪਾਵਾਗੜ੍ਹ (Gujarat) ਦੇ ਮਹਾਕਾਲੀ ਮੰਦਰ ‘ਚ ਝੰਡਾ ਲਹਿਰਾਉਣਗੇ। ਇਸ ਤੋਂ ਬਾਅਦ ਵਡੋਦਰਾ, ਖੇੜਾ, ਆਨੰਦ, ਪੰਚਮਹਾਲ, ਵਡੋਦਰਾ ਅਤੇ ਛੋਟਾ ਉਦੇਪੁਰ ਜ਼ਿਲ੍ਹਿਆਂ ਵਿੱਚ 21 ਹਜ਼ਾਰ ਕਰੋੜ ਰੁਪਏ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਪੰਚਮਹਾਲ ਜ਼ਿਲ੍ਹੇ ਵਿੱਚ ਇਤਿਹਾਸਕ ਮਹੱਤਤਾ ਵਾਲੇ ਚੰਪਾਨੇਰ ਦੇ ਨੇੜੇ ਸਥਿਤ, ਪ੍ਰਾਚੀਨ ਮਹਾਕਾਲੀ ਮੰਦਰ ਦਾ ਸ਼ਿਖਾਰਾ 500 ਸਾਲ ਪਹਿਲਾਂ ਸੁਲਤਾਨ ਮਹਿਮੂਦ ਬੇਗਦਾ ਦੁਆਰਾ ਨਸ਼ਟ ਕਰ ਦਿੱਤਾ ਗਿਆ ਸੀ। ਨੇੜਲੀ ਦਰਗਾਹ ਨੂੰ ਵੀ ਦੋਵਾਂ ਭਾਈਚਾਰਿਆਂ ਦੀ ਸਹਿਮਤੀ ਨਾਲ ਤਬਦੀਲ ਕਰ ਦਿੱਤਾ ਗਿਆ, ਤਾਂ ਜੋ ਮੰਦਰ ਨੂੰ ਸ਼ਾਨਦਾਰ ਬਣਾਇਆ ਜਾ ਸਕੇ। ਪਾਵਾਗੜ੍ਹ ਵਿੱਚ ਯੂਨੈਸਕੋ ਵੱਲੋਂ ਪੁਰਾਤਨ ਵਿਰਾਸਤ ਘੋਸ਼ਿਤ ਚੰਪਾਨੇਰ ਨੇੜੇ ਮਾਂ ਕਾਲੀ ਮਾਤਾ ਦੇ 11ਵੀਂ ਸਦੀ ਦੇ ਮੰਦਰ ਦਾ 125 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ।