ਚੰਡੀਗੜ੍ਹ 18 ਫਰਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੀ ਰਾਜਧਨੀ ਮੁੰਬਈ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ । ਪੀਐੱਮ ਮੋਦੀ ਅੱਜ ਯਾਨੀ ਸ਼ੁੱਕਰਵਾਰ ਸ਼ਾਮ ਨੂੰ 4:30 ਵਜੇ ਵੀਡੀਓ ਕਾਨਫਰੰਸ ਰਾਹੀਂ ਠਾਣੇ ਤੋਂ ਦਿਵਾ ਨੂੰ ਜੋੜਨ ਵਾਲੀਆਂ ਦੋ ਵਾਧੂ ਰੇਲਵੇ ਲਾਈਨਾਂ ਦਾ ਉਦਘਾਟਨ ਕਰਨਗੇ। ਇਸਦੇ ਨਾਲ ਹੀ ਪੀਐੱਮ ਮੋਦੀ ਉਪ ਨਗਰੀ ਰੇਲਵੇ ਦੀਆਂ ਦੋ ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਜਿਕਰਯੋਗ ਹੈ ਕਿ ਠਾਣੇ ਅਤੇ ਦਿਵਾ ਨੂੰ ਜੋੜਣ ਵਾਲੀ ਇਨ੍ਹਾਂ ਰੇਲਵੇ ਲਾਈਨਾਂ ਦਾ ਨਿਰਮਾਣ ਕਰੀਬ 620 ਕਰੋੜ ਦੀ ਲਾਗਤ ਨਾਲ ਹੋਇਆ ਹੈ। ਇਸ ’ਚ 1.4 ਕਿਲੋਮੀਟਰ, ਲੰਬਾ ਫਲਾਈਓਵਰ, 3 ਵੱਡੇ ਪੁੱਲ ਅਤੇ 21 ਛੋਟੇ ਪੁੱਲ ਸ਼ਾਮਲ ਹਨ। ਇਨ੍ਹਾਂ ਲਾਈਨਾਂ ਦੀ ਸ਼ੁਰੂਆਤ ਨਾਲ ਮੁੰਬਈ ਦੀ ਉਪ ਨਗਰੀ ਟਰੇਨਾਂ ਦਾ ਟ੍ਰੈਫਿਕ ਕੁਝ ਹੱਦ ਤੱਕ ਘੱਟ ਹੋ ਸਕੇਗਾ। ਇਨ੍ਹਾਂ ਲਾਈਨਾਂ ਦੀ ਮਦਦ ਨਾਲ ਸ਼ਹਿਰ ’ਚ 36 ਨਵੀਆਂ ਉਪਨਗਰੀ ਰੇਲਾਂ ਵੀ ਚਲਾਈਆਂ ਜਾ ਸਕਣਗੀਆਂ।