July 7, 2024 6:09 am
PM ਮੋਦੀ

PM ਮੋਦੀ ਯੂਕਰੇਨ ‘ਚ ਭਾਰਤੀਆਂ ਨੂੰ ਕੱਢਣ ਦੇ ਮੁੱਦੇ ‘ਤੇ ਪੁਤਿਨ ਨਾਲ ਕਰਨਗੇ ਗੱਲਬਾਤ

ਚੰਡੀਗੜ੍ਹ 07 ਮਾਰਚ 2022: PM ਮੋਦੀ ਯੂਕਰੇਨ ‘ਚ ਫਸੇ ਭਾਰਤੀਆਂ ਦੀ ਵਾਪਸੀ ਦੇ ਮੁੱਦੇ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ‘ਤੇ ਗੱਲਬਾਤ ਕਰਨਗੇ | PM ਮੋਦੀ ਇਸ ਦੌਰਾਨ ਦੋਵਾਂ ਨੇ ਵਿਵਾਦ ਵਾਲੇ ਖੇਤਰਾਂ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ‘ਤੇ ਚਰਚਾ ਕੀਤੀ ਜਾਵੇਗੀ । ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2 ਮਾਰਚ ਨੂੰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ‘ਤੇ ਗੱਲ ਕੀਤੀ ਸੀ।ਇਸ ਦੌਰਾਨ ਖਾਸ ਕਰਕੇ ਖਾਰਕਿਵ ‘ਚ ਫਸੇ ਭਾਰਤੀ ਵਿਦਿਆਰਥੀਆਂ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ ਗਈ ਸੀ |

PM ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਇਹ ਗੱਲਬਾਤ ਫੋਨ ‘ਤੇ ਕਰੀਬ 35 ਮਿੰਟ ਚੱਲੀ। ਦੋਹਾਂ ਨੇਤਾਵਾਂ ਨੇ ਯੂਕਰੇਨ ਦੀ ਸਥਿਤੀ ‘ਤੇ ਚਰਚਾ ਕੀਤੀ। PM ਮੋਦੀ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਸਿੱਧੀ ਗੱਲਬਾਤ ਦੀ ਸ਼ਲਾਘਾ ਕੀਤੀ |

ਸੂਤਰਾਂ ਮੁਤਾਬਕ ਗੱਲਬਾਤ ਦੌਰਾਨ ਪੀਐਮ ਮੋਦੀ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਜ਼ੇਲੇਂਸਕੀ ਅਤੇ ਪੁਤਿਨ ਨਾਲ ਜੰਗ ਨੂੰ ਟਾਲਣ ਵਰਗੇ ਮੁੱਦਿਆਂ ਨੂੰ ਅੱਗੇ ਰੱਖਿਆ | ਇਸਤੋਂ ਪਹਿਲਾ ਵੀ ਜ਼ੇਲੇਂਸਕੀ ਨੇ ਭਾਰਤ ਦੇ ਸਿਆਸੀ ਸਮਰਥਨ ਦੀ ਮੰਗ ਕੀਤੀ ਸੀ। ਉਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਯੂਕਰੇਨ ‘ਚ ਚੱਲ ਰਹੇ ਸੰਘਰਸ਼ ਦੀ ਸਥਿਤੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਸੀ।