July 8, 2024 2:56 am
PM Modi

PM ਮੋਦੀ ਨੇ ਲੋਕ ਸਭਾ ‘ਚ ਜਵਾਬ ਦਿੰਦਿਆਂ ਵਿਰੋਧੀ ਪਾਰਟੀ ‘ਤੇ ਕੀਤੇ ਤਿੱਖੇ ਹਮਲੇ

ਚੰਡੀਗੜ੍ਹ 07 ਫਰਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਲੋਕ ਸਭਾ ‘ਚ ਜਵਾਬ ਦੇ ਰਹੇ ਹਨ।ਇਸ ਦੌਰਾਨ ਪੀਐੱਮ ਮੋਦੀ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ | ਪੀਐਮ ਮੋਦੀ (PM Modi) ਨੇ ਲੋਕ ਸਭਾ ‘ਚ ਕਿਹਾ ਕਿ ਅੱਜ ਗਰੀਬਾਂ ਨੂੰ ਘਰ ਮਿਲ ਰਹੇ ਹਨ। ਅੱਜ ਇੱਕ ਘਰ ਬਣਾਉਣ ਦੀ ਲਾਗਤ ਲੱਖ ਰੁਪਏ ਤੋਂ ਵੱਧ ਹੈ। ਜਦੋਂ ਗਰੀਬ ਨੂੰ ਪੱਕਾ ਮਕਾਨ ਮਿਲਦਾ ਹੈ ਤਾਂ ਉਹ ਲੱਖਪਤੀ ਦੀ ਸ਼੍ਰੇਣੀ ‘ਚ ਆਉਂਦਾ ਹੈ। ਪੱਕੇ ਮਕਾਨ ਦੇ ਨਾਲ ਹੀ ਰਸੋਈ ਗੈਸ ਅਤੇ ਬੈਂਕ ਖਾਤੇ ਵੀ ਮਿਲੇ ਹਨ।

ਇਸ ਦੌਰਾਨ ਪੀਐਮ ਮੋਦੀ (PM Modi) ਨੇ ਕਿਹਾ ਕਿ ਜੇਕਰ ਤੁਸੀਂ ਜ਼ਮੀਨ ਨਾਲ ਜੁੜੇ ਹੁੰਦੇ ਤਾਂ ਤੁਸੀਂ ਇਹ ਚੀਜ਼ਾਂ ਦੇਖੀਆਂ ਹੁੰਦੀਆਂ। ਕਈ ਲੋਕਾਂ ਦੀ ਸੂਈ 2014 ‘ਤੇ ਹੀ ਟਿਕੀ ਹੋਈ ਹੈ। ਦੇਸ਼ ਦੇ ਲੋਕਾਂ ਨੇ ਤੁਹਾਨੂੰ ਪਛਾਣ ਲਿਆ ਹੈ। ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਲੋਕ ਭੁੱਲ ਗਏ ਹਨ ਕਿ ਤੁਸੀਂ ਵੀ ਇੱਥੇ 50 ਸਾਲ ਬੈਠ ਕੇ ਰਾਜ ਕੀਤਾ ਹੈ।