Site icon TheUnmute.com

PM ਮੋਦੀ ਵੱਲੋਂ ਮਨੋਹਰ ਸਰਕਾਰ ਦੀ ਪਾਰਦਰਸ਼ਿਤਾ, ਨਿਰਪੱਖਤਾ ਅਤੇ ਈ-ਗਵਰਨੈਂਸ ਦੀ ਸ਼ਲਾਘਾ

Patwari

ਚੰਡੀਗੜ੍ਹ, 18 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸੂਬਾ ਵਾਸੀਆਂ ਨੁੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਪਾਰਦਰਸ਼ੀ, ਨਿਰਪੱਖਤਾ ਅਤੇ ਈ-ਗਵਰਨੈਂਸ ਪਹਿਲਾਂ ਨੂੰ ਅੱਜ ਇਕ ਵਾਰ ਫਿਰ ਕੌਮੀ ਪੱਧਰ ‘ਤੇ ਪਹਿਚਾਣ ਮਿਲੀ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜ ਦੀ ਜਨਤਾ ਨੂੰ ਆਈਟੀ ਰਾਹੀਂ ਦਿੱਤੀ ਜਾ ਰਹੀ ਸੇਵਾਵਾਂ ਦੇ ਲਈ ਪ੍ਰੋ-ਐਕਟਿਵ ਸਰਵਿਸ ਡਿਲੀਵਰੀ ਵਿਵਸਥਾ ਦੀ ਸ਼ਲਾਘਾ ਕੀਤੀ।

ਸੰਵਾਦ ਦੌਰਾਨ ਜਦੋਂ ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਰੋਹਤਕ ਜਿਲ੍ਹੇ ਦੇ ਅਜਾਇਬ ਪਿੰਡ ਦੇ ਲਾਭਕਾਰ ਸੰਦੀਪ ਨਾਲ ਗਲਬਾਤ ਕੀਤੀ ਅਤੇ ਪੁੱਛਿਆ ਕਿ ਕੀ ਉਨ੍ਹਾਂ ਨੁੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ। ਇਸ ‘ਤੇ ਸੰਦੀਪ ਨੇ ਦਸਿਆ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿੰਡਾਂ ਦੇ ਹੋਰ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ। ਇਸੀ ਤਰ੍ਹਾਂ ਪ੍ਰਧਾਨ ਮੰਤਰੀ ਨੇ ਜਦੋਂ ਰਾਸ਼ਨ ਕਾਰਡ ਦੇ ਬਾਰੇ ਵਿਚ ਪੁਛਿਆ ਤਾਂ ਸੰਦੀਪ ਨੇ ਦਸਿਆ ਕਿ ਉਨ੍ਹਾਂ ਦਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੁੰ ਨਿਯਮਤ ਰੂਪ ਨਾਲ ਸਮੇਂ ‘ਤੇ ਰਾਸ਼ਨ ਮਿਲਦਾ ਹੈ। ਰਾਸ਼ਨ ਮਿਲਣ ਵਿਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਈਂ ਆ ਰਹੀ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਈਟੀ ਪਲੇਟਫਾਰਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰ ਦੀ ਯੋਜਨਾਵਾਂ ਤੇ ਸੇਵਾਵਾਂ ਨੂੰ ਜਮੀਨੀ ਪੱਧਰ ਤਕ ਯਕੀਨੀ ਕਰਨ ਦੇ ਲਈ ਕੀਤੇ ਜਾ ਰਹੇ ਸਮਰਪਿਤ ਯਤਲਾਂ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਦੇ ਸਾਰੇ ਲਾਭਕਾਰਾਂ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਰੋਸਾ ਅਤੇ ਮਾਰਗਦਰਸ਼ਨ ਹੀ ਸਾਨੂੰ ਆਖੀਰੀ ਵਿਅਕਤੀ ਤਕ ਪਹੁੰਚਣ ਅਤੇ ਅੰਤੋਂਦੇਯ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਮਹਤੱਵਪੂਰਨ ਭੁਮਿਕਾ ਨਿਭਾਉਂਦਾ ਹੈ।

Exit mobile version