Site icon TheUnmute.com

PM Modi: ਅਗਲੇ ਹਫ਼ਤੇ ਅਮਰੀਕਾ ਦਾ ਦੌਰਾ ਕਰਨਗੇ PM ਮੋਦੀ

4 ਫਰਵਰੀ 2025: ਪ੍ਰਧਾਨ ਮੰਤਰੀ ਮੋਦੀ (Prime Minister Modi) ਅਗਲੇ ਹਫਤੇ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਅਤੇ ਟਰੰਪ ਵਿਚਾਲੇ 13 ਫਰਵਰੀ ਨੂੰ ਮੁਲਾਕਾਤ ਹੋ ਸਕਦੀ ਹੈ। ਇਸ ਦੌਰੇ ਦੌਰਾਨ ਟਰੰਪ ਪੀਐਮ ਮੋਦੀ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕਰ ਸਕਦੇ ਹਨ।

ਫਰਾਂਸ ਦੀ ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਮੋਦੀ 12 ਫਰਵਰੀ ਦੀ ਸ਼ਾਮ ਨੂੰ ਵਾਸ਼ਿੰਗਟਨ (Washington DC) ਡੀਸੀ ਪਹੁੰਚਣਗੇ ਅਤੇ 14 ਫਰਵਰੀ ਤੱਕ ਵਾਸ਼ਿੰਗਟਨ ਵਿੱਚ ਰਹਿਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਅਮਰੀਕੀ ਕਾਰੋਬਾਰੀਆਂ ਅਤੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

ਪੀਐਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ 27 ਜਨਵਰੀ ਨੂੰ ਗੱਲਬਾਤ ਹੋਈ ਸੀ। ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੇ ਪੀਐਮ ਮੋਦੀ ਨਾਲ ਗੱਲ ਕੀਤੀ। ਇਸ ਗੱਲਬਾਤ ਤੋਂ ਬਾਅਦ ਹੀ ਟਰੰਪ ਨੇ ਖੁਲਾਸਾ ਕੀਤਾ ਕਿ ਮੋਦੀ ਫਰਵਰੀ ‘ਚ ਵ੍ਹਾਈਟ ਹਾਊਸ ਆ ਸਕਦੇ ਹਨ।

Read More: PM ਮੋਦੀ ਜਾਣਗੇ ਅਮਰੀਕਾ, ਟਰੰਪ ਨੇ ਕੀਤਾ ਖੁਲਾਸਾ

Exit mobile version