TheUnmute.com

ਸੁਤੰਤਰਤਾ ਸੈਨਾਨੀ ਲਾਲਾ ਲਾਜਪੱਤ ਰਾਏ ਦੀ ਜਯੰਤੀ ‘ਤੇ ਪੀ ਐੱਮ ਮੋਦੀ ਨੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ 28 ਜਨਵਰੀ 2022: ਪੰਜਾਬ ਕੇਸਰੀ ਲਾਲਾ ਲਾਜਪੱਤ ਰਾਏ (Lala Lajpat Rai) ਦੀ ਜਯੰਤੀ ‘ਤੇ ਸਾਰਾ ਦੇਸ਼ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸੁਤੰਤਰਤਾ ਸੈਨਾਨੀ ਲਾਲਾ ਲਾਜਪੱਤ ਰਾਏ (Lala Lajpat Rai) ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐੱਮ ਮੋਦੀ (PM Modi) ਨੇ ਟਵੀਟ ਕੀਤਾ,”ਪੰਜਾਬ ਕੇਸਰੀ ਲਾਲਾ ਲਾਜਪੱਤ ਰਾਏ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸਾਦਰ ਨਮਨ। ਸੁਤੰਤਰਤਾ ਅੰਦੋਲਨ ‘ਚ ਉਨ੍ਹਾਂ ਦੇ ਸਾਹਸ, ਸੰਘਰਸ਼ ਅਤੇ ਸਮਰਪਣ ਦੀ ਕਹਾਣੀ ਦੇਸ਼ ਵਾਸੀਆਂ ਲਈ ਹਮੇਸ਼ਾ ਯਾਦ ਰਹੇਗੀ।” ਲਾਲਾ ਲਾਜਪਤ ਰਾਏ ਦਾ ਜਨਮ ਅੱਜ ਹੀ ਦੇ ਦਿਨ 1865 ਨੂੰ ਹੋਇਆ ਸੀ, ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਅੰਦੋਲਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

Exit mobile version