TheUnmute.com

PM ਮੋਦੀ ਨੇ ਮਸ਼ਹੂਰ ਕੱਥਕ ਡਾਂਸਰ ਬਿਰਜੂ ਮਹਾਰਾਜ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ

ਚੰਡੀਗੜ੍ਹ 17 ਜਨਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਕੱਥਕ ਡਾਂਸਰ ਬਿਰਜੂ ਮਹਾਰਾਜ (Birju Maharaj) ਦੇ ਦਿਹਾਂਤ ’ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਾਣਾ ਪੂਰੇ ਕਲਾ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮਹਾਰਾਜ ਜੀ ਦੇ ਤੌਰ ’ਤੇ ਮਸ਼ਹੂਰ ਬ੍ਰਿਜ ਮੋਹਨ ਮਿਸ਼ਰਾ ਨੂੰ ਆਮਤੌਰ ’ਤੇ ਲੋਕ ਬਿਰਜੂ ਮਹਾਰਾਜ ਕਹਿੰਦੇ ਸਨ।ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਦਿਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਕਾਰਨ ਪਦਮ ਵਿਭੂਸ਼ਣ ਨਾਲ ਸਨਮਾਨਿਤ 83 ਸਾਲਾਂ ਬਿਰਜੂ ਮਹਾਰਾਜ ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਆਖਰੀ ਸਾਹ ਲਏ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੋਤੇ ਸਵਰਾਂਸ਼ ਮਿਸ਼ਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ।

ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਕਰਕੇ ਕਿਹਾ, ‘ਭਾਰਤੀ ਡਾਂਸ ਕਲਾ ਨੂੰ ਦੁਨੀਆ ਭਰ ’ਚ ਪਛਾਣ ਦਿਵਾਉਣ ਵਾਲੇ ਪੰਡਿਤ ਬਿਰਜੂ ਮਹਾਰਾਜ ਦੀ ਦੇ ਦਿਹਾਂਤ ਨਾਲ ਬੇਹੱਦ ਦੁਖੀ ਹਾਂ। ਉਨ੍ਹਾਂ ਦਾ ਜਾਣਾ ਪੂਰੇ ਕਲਾ ਜਗਤ ਲਈ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੋਗ ਦੀ ਇਸ ਘੜੀ ’ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ।’ ਭਾਰਦ ਦੇ ਮਸ਼ਹੂਰ ਕਲਾਕਾਰਾਂ ’ਚੋਂ ਇਕ, ਕੱਥਕ ਡਾਂਸਰ ਗੁਰਦੇ ਦੀ ਬੀਮਾਰੀ ਨਾਲ ਪੀੜਤ ਸਨ ਅਤੇ ‘ਡਾਇਲਿਸਿਸ’ ’ਤੇ ਸਨ।

Exit mobile version