Site icon TheUnmute.com

PM ਮੋਦੀ ਦੋ ਦਿਨਾਂ ਦੌਰੇ ‘ਤੇ ਕੁਵੈਤ ਰਵਾਨਾ, 43 ਸਾਲਾਂ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ

PM Modi’s Visit To Kuwait

ਚੰਡੀਗੜ੍ਹ, 21 ਦਸੰਬਰ 2024: PM Modi’s Visit To Kuwait: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਕੁਵੈਤ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕੁਵੈਤ ਦੇ ਸ਼ੇਖ ਮੇਸ਼ਾਲ ਅਲ ਅਹਿਮਦ ਅਲ ਜਬਰ ਅਲ ਸਬਾਹ ਦੇ ਸੱਦੇ ‘ਤੇ ਕੁਵੈਤ ਦਾ ਦੌਰਾ ਕੀਤਾ ਹੈ। ਜਿਕਰਯੋਗ ਹੈ ਕਿ ਪਿਛਲੇ 43 ਸਾਲਾਂ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੁਵੈਤ ਦੀ ਇਹ ਪਹਿਲੀ ਯਾਤਰਾ ਹੈ।

ਕੁਵੈਤ ਲਈ ਰਵਾਨਾ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਪੀਐੱਮ ਮੋਦੀ ਨੇ ਲਿਖਿਆ, ‘ਭਾਰਤ ਅਤੇ ਕੁਵੈਤ ਨਾ ਸਿਰਫ ਵਪਾਰ ਅਤੇ ਊਰਜਾ ਹਿੱਸੇਦਾਰ ਹਨ, ਸਗੋਂ ਪੱਛਮੀ ਏਸ਼ੀਆ ‘ਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ‘ਚ ਵੀ ਉਨ੍ਹਾਂ ਦੇ ਸਾਂਝੇ ਹਿੱਤ ਹਨ। ਅਸੀਂ ਕੁਵੈਤ ਦੇ ਨਾਲ ਆਪਣੇ ਇਤਿਹਾਸਕ ਸਬੰਧਾਂ ਦੀ ਬਹੁਤ ਕਦਰ ਕਰਦੇ ਹਾਂ, ਜੋ ਪੀੜ੍ਹੀਆਂ ਤੱਕ ਫੈਲਿਆ ਹੋਇਆ ਹੈ।

ਬੀਤੇ ਦਿਨ ਕੁਵੈਤ ‘ਚ ਭਾਰਤ ਦੇ ਰਾਜਦੂਤ ਆਦਰਸ਼ ਸਵੈਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦਾ ਕੁਵੈਤ ਦੌਰਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਦੁਵੱਲੇ ਸਬੰਧਾਂ ਨੂੰ ਬੇਮਿਸਾਲ ਉਚਾਈਆਂ ‘ਤੇ ਲੈ ਜਾਣ ਦੀ ਉਮੀਦ ਹੈ।

ਭਾਰਤ ਦੇ ਰਾਜਦੂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦਾ ਦੌਰਾ ਖਾਸ ਤੌਰ ‘ਤੇ ਤਿੰਨ ਮਹੱਤਵਪੂਰਨ ਤੱਥਾਂ ਦੇ ਸੰਦਰਭ ‘ਚ ਹੈ । ਉਨ੍ਹਾਂ ਦੱਸਿਆ ਸਭ ਤੋਂ ਪਹਿਲਾਂ ਇਹ ਦੌਰਾ 43 ਸਾਲਾਂ ਦੇ ਲੰਮੇ ਵਕਫ਼ੇ ਮਗਰੋਂ ਕੁਵੈਤ ਦਾ ਹੋ ਰਿਹਾ ਹੈ। ਦੂਜਾ, ਖਾੜੀ ਖੇਤਰ ਦਾ ਇਹ ਇਕਲੌਤਾ ਦੇਸ਼ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਤੱਕ ਨਹੀਂ ਗਏ ਹਨ। ਇਸਦੇ ਨਾਲ ਹੀ ਤੀਜਾ ਪਿਛਲੇ ਦਹਾਕੇ ‘ਚ ਦੋਵਾਂ ਪੱਖਾਂ ਵਿਚਕਾਰ ਇਹ ਪਹਿਲੀ ਉੱਚ-ਪੱਧਰੀ ਮੁਲਾਕਾਤ ਹੈ।

ਵਿਦੇਸ਼ ਮੰਤਰਾਲੇ (MEA) ਦੁਆਰਾ ਜਾਰੀ ਇੱਕ ਰੀਲੀਜ਼ ਦੇ ਮੁਤਾਬਕ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਕੁਵੈਤ ਦੀ ਚੋਟੀ ਦੀ ਲੀਡਰਸ਼ਿਪ ਨੂੰ ਮਿਲਣਗੇ ਅਤੇ ਕੁਵੈਤ ‘ਚ ਵਿਸ਼ਾਲ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ। ਭਾਰਤੀ ਰਾਜਦੂਤ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੌਰਾ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ ਅਤੇ ਇਸ ਦੇ ਠੋਸ ਨਤੀਜੇ ਨਿਕਲਣ ਦੀ ਸੰਭਾਵਨਾ ਹੈ।

Read More PM Modi: ਰੂਸ ਦੌਰੇ ‘ਤੇ ਜਾਣਗੇ PM ਮੋਦੀ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਿੱਤਾ ਸੱਦਾ

Exit mobile version