ਚੰਡੀਗੜ੍ਹ 30 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਗੁਜਰਾਤ ਦੇ ਬਨਾਸਕਾਂਠਾ ਵਿੱਚ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਬਾਜੀ ਵਿੱਚ 7200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੌਰਾਨ ਅੰਬਾਜੀ (Ambaji) ਵਿੱਚ ਆਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟਾਂ ਦਾ ਖੇਤਰ ‘ਤੇ ਬਹੁਤ ਪ੍ਰਭਾਵ ਪਵੇਗਾ। ਅੱਜ ਇਨ੍ਹਾਂ 45,000 ਘਰਾਂ ਦਾ ਉਦਘਾਟਨ ਕੀਤਾ ਗਿਆ ਹੈ, ਇਸਦੇ ਨਾਲ ਹੀ ਉਨ੍ਹਾਂ ਨੇ ਸਾਰੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਮੈਂ ਇੱਥੇ ਅਜਿਹੇ ਸਮੇਂ ਆਇਆ ਹਾਂ ਜਦੋਂ ਦੇਸ਼ ਨੇ ਵਿਕਸਤ ਭਾਰਤ ਦਾ ਮਹਾਨ ਸੰਕਲਪ ਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਯੋਜਨਾ ‘ਤੇ ਲਗਭਗ 4 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ, ਜਿਸ ਨਾਲ ਦੇਸ਼ ਦੇ 80 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ । ਪਿਛਲੇ ਸਾਲ ਸਿਰਫ਼ ਗੁਜਰਾਤ ਵਿੱਚ ਡੇਢ ਲੱਖ ਘਰ ਹੀ ਬਣ ਸਕੇ ਹਨ। ਭੈਣਾਂ ਨੂੰ ਆਪਣੀ ਰਸੋਈ ਚਲਾਉਣ ‘ਚ ਦਿੱਕਤ ਨਾ ਆਵੇ, ਇਸ ਲਈ ਸਰਕਾਰ ਨੇ ਮੁਫਤ ਰਾਸ਼ਨ ਦੀ ਯੋਜਨਾ ਨੂੰ ਅੱਗੇ ਵਧਾਇਆ ਹੈ।