First Biotech Startup Expo

PM ਮੋਦੀ ਵਲੋਂ ਪਹਿਲੇ ਬਾਇਓਟੈਕ ਸਟਾਰਟਅੱਪ ਐਕਸਪੋ 2022 ਦਾ ਉਦਘਾਟਨ

ਚੰਡੀਗੜ੍ਹ 09 ਜੂਨ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਦੇਸ਼ ਦੇ ਪਹਿਲੇ ਬਾਇਓਟੈਕ ਸਟਾਰਟਅੱਪ ਐਕਸਪੋ 2022 (Bio-tech startup expo-2022) ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ, ਪੀਯੂਸ਼ ਗੋਇਲ ਅਤੇ ਧਰਮਿੰਦਰ ਪ੍ਰਧਾਨ ਵੀ ਮੌਜੂਦ ਸਨ। ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦਾ ਪਹਿਲਾ ਬਾਇਓਟੈਕ ਸਟਾਰਟਅੱਪ ਐਕਸਪੋ ਦੇਸ਼ ਵਿੱਚ ਬਾਇਓਟੈਕ ਸੈਕਟਰ ਦੇ ਵਿਆਪਕ ਵਿਕਾਸ ਦਾ ਪ੍ਰਤੀਬਿੰਬ ਹੈ।

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੀ ਜੈਵ-ਆਰਥਿਕਤਾ ਪਿਛਲੇ ਅੱਠ ਸਾਲਾਂ ਵਿੱਚ ਅੱਠ ਗੁਣਾ ਵਧੀ ਹੈ। 10 ਅਰਬ ਡਾਲਰ ਤੋਂ 80 ਅਰਬ ਡਾਲਰ ਤੱਕ ਅਸੀਂ ਪਹੁੰਚ ਗਏ ਹਾਂ। ਭਾਰਤ ਬਾਇਓਟੈਕ ਜਲਦੀ ਹੀ ਗਲੋਬਲ ਈਕੋਸਿਸਟਮ ਵਿੱਚ ਚੋਟੀ ਦੇ ਦਸ ਦੇਸ਼ਾਂ ਦੀ ਲੀਗ ਵਿੱਚ ਸ਼ਾਮਲ ਹੋ ਜਾਵੇਗਾ। ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਨੇ ਨਿਊ ਇੰਡੀਆ ਦੀ ਇਸ ਨਵੀਂ ਛਾਲ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

Scroll to Top