July 7, 2024 7:51 am
EWS Flats

PM ਮੋਦੀ ਵਲੋਂ ਝੁੱਗੀ-ਝੌਂਪੜੀ ਵਾਲਿਆਂ ਦੇ ਮੁੜ ਵਸੇਬੇ ਲਈ 3,024 ਨਵੇਂ ਬਣੇ EWS ਫਲੈਟਾਂ ਦਾ ਉਦਘਾਟਨ

ਚੰਡੀਗੜ੍ਹ 02 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਦੇ ਕਾਲਕਾਜੀ ਖੇਤਰ ਵਿੱਚ ਝੁੱਗੀ-ਝੌਂਪੜੀ ਵਾਲਿਆਂ ਦੇ ਮੁੜ ਵਸੇਬੇ ਲਈ 3,024 ਨਵੇਂ ਬਣੇ ਈ. ਡਬਲਯੂਐੱਸ ਫਲੈਟਾਂ (EWS Flats) ਦਾ ਉਦਘਾਟਨ ਕੀਤਾ ਹੈ । ਇਸ ਦੌਰਾਨ ਲਾਭਪਾਤਰੀਆਂ ਨੂੰ ਫਲੈਟ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ ਹਨ ।

ਜਿਕਰਯੋਗ ਹੈ ਕਿ ਡੀਡੀਏ ਨੇ ਕਾਲਕਾਜੀ ਐਕਸਟੈਂਸ਼ਨ, ਜੈਲੋਰਵਾਲਾ ਬਾਗ ਅਤੇ ਕਾਠਪੁਤਲੀ ਕਲੋਨੀ ਵਿੱਚ ਅਜਿਹੇ ਤਿੰਨ ਪ੍ਰੋਜੈਕਟ ਸ਼ੁਰੂ ਕੀਤੇ ਹਨ। ਕਾਲਕਾਜੀ ਐਕਸਟੈਂਸ਼ਨ ਪ੍ਰੋਜੈਕਟ ਦੇ ਤਹਿਤ, ਕਾਲਕਾਜੀ ਵਿਖੇ ਸਥਿਤ ਤਿੰਨ ਝੁੱਗੀ-ਝੌਂਪੜੀਆਂ ਦੇ ਕਲੱਸਟਰਾਂ ਜਿਵੇਂ ਕਿ ਭੂਮੀਹੀਣ ਕੈਂਪ, ਨਵਜੀਵਨ ਕੈਂਪ ਅਤੇ ਜਵਾਹਰ ਸ਼ਿਵਿਰ ਦਾ ਪੁਨਰਵਾਸ ਪੜਾਅਵਾਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਮੁਹਿੰਮ ਦਿੱਲੀ ਦੇ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਦੇਣ ਲਈ ਸ਼ੁਰੂ ਕੀਤੀ ਗਈ ਹੈ। ਇਕੱਲੇ ਕਾਲਕਾਜੀ ਐਕਸਟੈਂਸ਼ਨ ਦੇ ਪਹਿਲੇ ਪੜਾਅ ਵਿੱਚ ਹੀ 3,000 ਤੋਂ ਵੱਧ ਘਰ ਬਣਾਏ ਗਏ ਹਨ। ਬਹੁਤ ਜਲਦੀ ਇੱਥੇ ਰਹਿ ਰਹੇ ਬਾਕੀ ਪਰਿਵਾਰਾਂ ਨੂੰ ਵੀ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦਿੱਲੀ ਦੇ ਸੈਂਕੜੇ ਪਰਿਵਾਰਾਂ ਲਈ, ਹਜ਼ਾਰਾਂ ਗਰੀਬ ਸਾਡੇ ਭੈਣਾਂ-ਭਰਾਵਾਂ ਲਈ ਵੱਡਾ ਦਿਨ ਹੈ। ਜਿਹੜੇ ਪਰਿਵਾਰ ਸਾਲਾਂ ਤੋਂ ਦਿੱਲੀ ਦੀਆਂ ਝੁੱਗੀਆਂ ਵਿੱਚ ਰਹਿ ਰਹੇ ਸਨ, ਅੱਜ ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਸਰਕਾਰ ਗਰੀਬਾਂ ਦੀ ਸਰਕਾਰ ਹੈ। ਇਸ ਲਈ ਉਹ ਗਰੀਬਾਂ ਨੂੰ ਆਪਣੀਆਂ ਸ਼ਰਤਾਂ ‘ਤੇ ਨਹੀਂ ਛੱਡ ਸਕਦੀ। ਸਾਡੀ ਸਰਕਾਰ ਖਾਸ ਕਰਕੇ ਸ਼ਹਿਰ ਵਿੱਚ ਰਹਿੰਦੇ ਗਰੀਬ ਭੈਣਾਂ-ਭਰਾਵਾਂ ਵੱਲ ਵੀ ਬਰਾਬਰ ਧਿਆਨ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਅਸੀਂ ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਦਾ ਪ੍ਰਬੰਧ ਕਰਕੇ ਦਿੱਲੀ ਦੇ ਗਰੀਬਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਇਸ ਵਿਸ਼ਵ ਸੰਕਟ ਦੇ ਸਮੇਂ ਵਿੱਚ ਕੇਂਦਰ ਸਰਕਾਰ ਪਿਛਲੇ ਦੋ ਸਾਲਾਂ ਤੋਂ ਦਿੱਲੀ ਦੇ ਲੱਖਾਂ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੀ ਹੈ।