Site icon TheUnmute.com

PM ਮੋਦੀ ਨੇ ਗੁਜਰਾਤ ‘ਚ 305 ਕਰੋੜ ਰੁਪਏ ਦੇ ਦੁੱਧ ਪਾਊਡਰ ਪਲਾਂਟ ਦਾ ਕੀਤਾ ਉਦਘਾਟਨ

ਦੁੱਧ ਪਾਊਡਰ ਪਲਾਂਟ

ਚੰਡੀਗੜ੍ਹ 28 ਜੁਲਾਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਅੱਜ ਹਿੰਮਤਨਗਰ ਪਹੁੰਚੇ। ਉਨ੍ਹਾਂ ਇੱਥੇ ਸਾਬਰਕਾਂਠਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ (ਸਬਰ ਡੇਅਰੀ) ਦੇ 305 ਕਰੋੜ ਰੁਪਏ ਦੇ ਦੁੱਧ ਪਾਊਡਰ ਪਲਾਂਟ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਸਬਰ ਡੇਅਰੀ ਦੇ 1000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਅੱਜ ਸਬਰ ਡੇਅਰੀ ਦਾ ਵਿਸਥਾਰ ਹੋਇਆ ਹੈ। ਇੱਥੇ ਸੈਂਕੜੇ ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਲਗਾਏ ਜਾ ਰਹੇ ਹਨ। ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਮਿਲਕ ਪਾਊਡਰ ਪਲਾਂਟ ਅਤੇ ਏ-ਸੈਪਟਿਕ ਪੈਕਿੰਗ ਸੈਕਸ਼ਨ ਵਿੱਚ ਇੱਕ ਹੋਰ ਲਾਈਨ ਦੇ ਨਾਲ ਸਬਰ ਡੇਅਰੀ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ।

Exit mobile version