Ukraine

PM ਮੋਦੀ ਨੇ ਯੂਕਰੇਨ ਸੰਕਟ ‘ਤੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਬੈਠਕ

ਚੰਡੀਗੜ੍ਹ 13 ਮਾਰਚ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਕਟ ਦਰਮਿਆਨ ਐਤਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਪੀਐੱਮ (PM Modi) ਭਾਰਤ ਦੀਆਂ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਮੌਜੂਦਾ ਗਲੋਬਲ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।ਭਾਰਤੀਆਂ ਨੂੰ ‘ਆਪ੍ਰੇਸ਼ਨ ਗੰਗਾ’ ਤਹਿਤ ਯੂਕਰੇਨ (Ukraine) ਤੋਂ ਵਾਪਸ ਲਿਆਂਦਾ ਜਾ ਰਿਗਾ ਹੈ |

ਜਿਕਰਯੋਗ ਹੈ ਕਿ ਰੂਸ ਤੇ ਯੂਕਰੇਨ (Ukraine) ਵਿਚਾਲੇ ਜੰਗ ਦਾ ਅੱਜ 18ਵਾਂ ਦਿਨ ਵੀ ਜਾਰੀ ਹੈ ।ਰੂਸ ਨੇ ਬੀਤੇ ਦਿਨ ਯੂਕਰੇਨ ਦੇ ਅਨਾਜ ਗੋਦਾਮ ‘ਤੇ ਗੋਲਾਬਾਰੀ ਵੀ ਕੀਤੀ ਅਤੇ ਇਕ ਮਸਜਿਦ ‘ਤੇ ਰੂਸੀ ਰਾਕਟ ਡਿੱਗੀ | ਇਸ ਦੇ ਬਾਵਜੂਦ ਦੋਵਾਂ ਦੇਸ਼ਾਂ ਵੱਲੋਂ ਅਜੇ ਤੱਕ ਜੰਗਬੰਦੀ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਇਕ ਪਾਸੇ ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ‘ਤੇ ਹਮਲੇ ਲਈ ਹਮਲੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਯੂਕਰੇਨ ਤੋਂ ਵੀ ਇਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਉਹ ਹੁਣ ਤੱਕ 13,000 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਚੁੱਕਾ ਹੈ। ਇਸ ਦੌਰਾਨ ਅਮਰੀਕਾ ਨੇ ਯੂਕਰੇਨ ਨੂੰ 20 ਕਰੋੜ ਡਾਲਰ ਦੀ ਫੌਜੀ ਮਦਦ ਦੇਣ ਦਾ ਐਲਾਨ ਕੀਤਾ ਹੈ।

Scroll to Top