ਚੰਡੀਗੜ੍ਹ 08 ਜੁਲਾਈ 2022: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (Shinzo Abe) ‘ਤੇ ਸ਼ੁੱਕਰਵਾਰ ਨੂੰ ਨਾਰਾ ਸ਼ਹਿਰ ਵਿਖੇ ਜਾਨਲੇਵਾ ਹੋਇਆ ਜਿਸਦੇ ਚੱਲਦੇ ਉਨ੍ਹਾਂ ਦੇਹਾਂਤ ਹੋ ਗਿਆ। ਸ਼ੁੱਕਰਵਾਰ ਸਵੇਰੇ ਜਦੋਂ ਉਹ ਨਾਰਾ ਕਸਬੇ ‘ਚ ਭਾਸ਼ਣ ਦੇ ਰਹੇ ਸਨ ਤਾਂ ਉਸ ‘ਤੇ ਪਿੱਛਿਓਂ ਦੋ ਗੋਲੀਆਂ ਚਲਾਈਆਂ ਗਈਆਂ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸ਼ਿੰਜੋ ਆਬੇ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ”ਮੈਂ ਆਪਣੇ ਸਭ ਤੋਂ ਪਿਆਰੇ ਦੋਸਤ ਸ਼ਿੰਜੋ ਆਬੇ ਦੇ ਦੁਖਦਾਈ ਦਿਹਾਂਤ ਤੋਂ ਸਦਮੇ ‘ਚ ਹਾਂ ਅਤੇ ਦੁਖੀ ਹਾਂ। ਉਹ ਇੱਕ ਮਹਾਨ ਗਲੋਬਲ ਰਾਜਨੇਤਾ, ਪ੍ਰਸ਼ਾਸਕ ਸੀ। ਉਸਨੇ ਜਾਪਾਨ ਅਤੇ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਸਾਡੇ ਦਿਲ ‘ਚ ਸ਼ਿੰਜੋ ਆਬੇ ਲਈ ਡੂੰਘਾ ਸਨਮਾਨ ਹੈ, ਇਸ ਲਈ ਕੱਲ੍ਹ ਭਾਰਤ ਵਿੱਚ ਰਾਸ਼ਟਰੀ ਸੋਗ ਦਾ ਦਿਨ ਹੋਵੇਗਾ।