Site icon TheUnmute.com

PM ਮੋਦੀ ਨੇ ਉੱਤਰਾਖੰਡ ਦੇ ਸੀਨੀਅਰ ਵਿਧਾਇਕ ਹਰਬੰਸ ਕਪੂਰ ਦੇ ਦੇਹਾਂਤ ‘ਤੇ ਜਤਾਇਆ ਦੁੱਖ

Uttarakhand MLA Harbans Kapoor

ਚੰਡੀਗੜ੍ਹ 13 ਦਸੰਬਰ 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਸੋਮਵਾਰ ਨੂੰ ਉੱਤਰਾਖੰਡ ਦੇ ਸੀਨੀਅਰ ਨੇਤਾ ਅਤੇ ਭਾਜਪਾ ਵਿਧਾਇਕ ਹਰਬੰਸ ਕਪੂਰ (Shri Harbans Kapoor) ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਸੂਤਰਾਂ ਤਦੇ ਅਨੁਸਾਰ ਹਰਬੰਸ ਕਪੂਰ ਦਾ ਸੋਮਵਾਰ ਤੜਕੇ ਦੇਹਰਾਦੂਨ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਕਪੂਰ, ਅੱਠ ਵਾਰ ਵਿਧਾਇਕ ਰਹੇ, ਉੱਤਰਾਖੰਡ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਮੈਂਬਰਾਂ ਵਿੱਚੋਂ ਸਨ।

PM ਮੋਦੀ ((PM Narinder Modi) ਨੇ ਟਵੀਟ ਕੀਤਾ, “ਉਤਰਾਖੰਡ ਤੋਂ ਸਾਡੇ ਸੀਨੀਅਰ ਪਾਰਟੀ ਸਹਿਯੋਗੀ ਹਰਬੰਸ ਕਪੂਰ ਜੀ ਦੇ ਦੇਹਾਂਤ ਤੋਂ ਦੁਖੀ ਹਾਂ। ਸੀਨੀਅਰ ਵਿਧਾਇਕ ਅਤੇ ਪ੍ਰਸ਼ਾਸਕ ਨੂੰ ਜਨਤਕ ਜੀਵਨ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਮਦਰਦੀ। ਓਮ ਸ਼ਾਂਤੀ।”

Exit mobile version