Site icon TheUnmute.com

PM ਮੋਦੀ ਨੇ ਭਾਰਤੀ ਖਿਡਾਰਨਾਂ ਨੂੰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ‘ਤੇ ਦਿੱਤੀ ਵਧਾਈ

World Archery Championship

ਚੰਡੀਗੜ੍ਹ, 05 ਅਗਸਤ 2023: ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ (World Archery Championship) ‘ਚ ਭਾਰਤੀ ਕੁੜੀਆਂ ਨੇ ਇਤਿਹਾਸ ਰਚ ਦਿੱਤਾ | ਭਾਰਤੀ ਖਿਡਾਰਨਾਂ ਜੋਤੀ ਸੁਰੇਖਾ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਫਾਈਨਲ ਵਿੱਚ ਮੈਕਸੀਕੋ ਨੂੰ 235-229 ਨਾਲ ਹਰਾ ਕੇ ਪਹਿਲੀ ਵਾਰ ਕੰਪਾਊਂਡ ਤੀਰਅੰਦਾਜ਼ੀ ਦਾ ਖ਼ਿਤਾਬ ਜਿੱਤਿਆ।

ਸੈਮੀਫਾਈਨਲ ‘ਚ ਭਾਰਤੀ ਟੀਮ ਨੇ ਕੋਲੰਬੀਆ ਨੂੰ 220-216 ਨਾਲ ਹਰਾਇਆ, ਜਦਕਿ ਕੁਆਰਟਰ ਫਾਈਨਲ ‘ਚ ਭਾਰਤ ਨੇ ਚੀਨੀ ਤਾਈਪੇ ‘ਤੇ ਸਖਤ ਸੰਘਰਸ਼ 228-226 ਨਾਲ ਜਿੱਤ ਦਰਜ ਕੀਤੀ। ਟੀਮ ਵਿੱਚ ਹੀ ਨਹੀਂ ਸਗੋਂ ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਇਨ੍ਹਾਂ ਤਿੰਨਾਂ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੋਟੀ ਦੇ ਅੱਠ ਵਿੱਚ ਥਾਂ ਬਣਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਇਹ ਤਿੰਨੇ ਤੀਰਅੰਦਾਜ਼ ਹਾਂਗਜ਼ੂ ਏਸ਼ਿਆਈ ਖੇਡਾਂ ਦੀ ਟੀਮ ਵਿੱਚ ਵੀ ਸ਼ਾਮਲ ਹਨ।

ਹਾਲਾਂਕਿ ਕੰਪਾਊਂਡ ਪੁਰਸ਼ ਅਤੇ ਮਿਕਸਡ ਟੀਮ ਦੇ ਤੀਰਅੰਦਾਜ਼ਾਂ ਨੇ ਨਿਰਾਸ਼ ਕੀਤਾ। ਦੋਵੇਂ ਟੀਮਾਂ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈਆਂ। ਓਜਸ ਦੇਵਤਾਲੇ ਅਤੇ ਜੋਤੀ ਦੀ ਮਿਕਸਡ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਯੂਐਸਏ ਨੇ 154-153 ਨਾਲ ਹਰਾਇਆ ਜਦੋਂ ਕਿ ਅਭਿਸ਼ੇਕ ਵਰਮਾ, ਓਜਸ, ਪ੍ਰਥਮੇਸ਼ ਜਾਵਕਰ ਦੀ ਪੁਰਸ਼ ਟੀਮ ਕੁਆਰਟਰ ਫਾਈਨਲ ਵਿੱਚ 230-235 ਨਾਲ ਹਾਰ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਸੋਨ ਤਮਗਾ ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਲਿਖਿਆ, “ਇਹ ਭਾਰਤ ਲਈ ਮਾਣ ਵਾਲਾ ਪਲ ਹੈ, ਕਿਉਂਕਿ ਸਾਡੀ ਬੇਮਿਸਾਲ ਕੰਪਾਊਂਡ ਮਹਿਲਾ ਟੀਮ ਨੇ ਬਰਲਿਨ ਵਿੱਚ ਕਰਵਾਈ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ (World Archery Championship) ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਹੈ। ਸਾਡੇ ਚੈਂਪੀਅਨਜ਼ ਨੂੰ ਵਧਾਈਆਂ! ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੇ ਕਾਰਨ ਇਹ ਸ਼ਾਨਦਾਰ ਨਤੀਜਾ ਆਇਆ ਹੈ।”

ਕੰਪਾਊਂਡ ਮਹਿਲਾ ਟੀਮ ਦਾ ਹਿੱਸਾ ਰਹੀ ਪਟਿਆਲਾ ਦੀ ਪ੍ਰਨੀਤ ਕੌਰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ। ਅਧਿਆਪਕ ਪਿਤਾ ਅਵਤਾਰ ਸਿੰਘ ਆਪਣੀ ਧੀ ਪ੍ਰਨੀਤ ਨੂੰ 2015 ਵਿੱਚ ਐਨਆਈਐਸ ਪਟਿਆਲਾ ਲੈ ਗਿਆ। ਉਸ ਨੇ ਪ੍ਰਨੀਤ ਨੂੰ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦਿਖਾਉਂਦੇ ਹੋਏ ਕਿਹਾ ਕਿ ਉਹ ਇਨ੍ਹਾਂ ਦੋਵਾਂ ਖੇਡਾਂ ਵਿੱਚੋਂ ਇੱਕ ਦੀ ਚੋਣ ਕਰੇ।

ਪ੍ਰਨੀਤ ਕੌਰ ਨੇ ਤੀਰਅੰਦਾਜ਼ੀ ਨੂੰ ਚੁਣਿਆ ਅਤੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਕੋਚ ਸੁਰਿੰਦਰ ਕੁਮਾਰ ਕੋਲ ਗਈ। ਸੁਰੇਂਦਰ ਦੀ ਪਤਨੀ ਗਗਨਦੀਪ ਕੌਰ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜੇਤੂ ਹੈ। ਉਸ ਨੂੰ ਦੇਖ ਕੇ ਪਰਨੀਤ ਨੇ ਰਿਕਰਵ ਦੀ ਬਜਾਏ ਕੰਪਾਊਂਡ ਤੀਰਅੰਦਾਜ਼ੀ ਨੂੰ ਅਪਣਾ ਲਿਆ।

Exit mobile version