July 7, 2024 3:33 pm
Kuno

PM ਮੋਦੀ ਗਵਾਲੀਅਰ ਦੇ ਕੁਨੋ ਪਹੁੰਚੇ, ਆਪਣੇ ਜਨਮ ਦਿਨ ‘ਤੇ ਕੁਨੋ ਨੈਸ਼ਨਲ ਪਾਰਕ ‘ਚ ਚੀਤਿਆਂ ਨੂੰ ਛੱਡਣਗੇ

ਚੰਡੀਗੜ੍ਹ 17 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 72 ਸਾਲ ਦੇ ਹੋ ਗਏ ਹਨ | ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀ | ਇਸ ਦੇ ਨਾਲ ਹੀ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ। ਮੈਂ ਕਾਮਨਾ ਕਰਦੀ ਹਾਂ ਕਿ ਤੁਹਾਡੇ ਦੁਆਰਾ ਬੇਮਿਸਾਲ ਮਿਹਨਤ, ਲਗਨ ਅਤੇ ਰਚਨਾਤਮਕਤਾ ਨਾਲ ਚਲਾਇਆ ਜਾ ਰਿਹਾ ਰਾਸ਼ਟਰ ਨਿਰਮਾਣ ਅਭਿਆਨ ਤੁਹਾਡੀ ਅਗਵਾਈ ‘ਚ ਅੱਗੇ ਵਧਦਾ ਰਹੇ |

ਇਸਦੇ ਨਾਲ ਹੀ ਪ੍ਰਧਾਨ ਮੰਤਰੀ ਅੱਜ ਆਪਣੇ ਜਨਮ ਦਿਨ ‘ਤੇ ਕੁਨੋ ਨੈਸ਼ਨਲ ਪਾਰਕ ‘ਚ ਚੀਤਿਆਂ ਨੂੰ ਛੱਡਣਗੇ।ਗਵਾਲੀਅਰ ਏਅਰਬੇਸ ਤੋਂ ਵਿਸ਼ੇਸ਼ ਚਿਨੂਕ ਹੈਲੀਕਾਪਟਰ ਰਾਹੀਂ ਚੀਤਿਆਂ ਨੂੰ ਕੁਨੋ (Kuno) ਪਹੁੰਚਾਇਆ ਗਿਆ ਹੈ। ਚੀਤੇ ਕੁਨੋ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਵਾਲੀਅਰ ਪਹੁੰਚ ਚੁੱਕੇ ਹਨ। ਇੱਥੇ 5 ਮਿੰਟ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਫੌਜ ਦੇ ਹੈਲੀਕਾਪਟਰ ਵਿੱਚ ਕੁਨੋ ਸੈੰਕਚੂਰੀ ਲਈ ਰਵਾਨਾ ਹੋਣਗੇ। PM ਮੋਦੀ ਦਾ ਸਵਾਗਤ ਕਰਨ ਲਈ ਮੁੱਖ ਮੰਤਰੀ ਸ਼ਿਵਰਾਜ ਸਿੰਘ, ਰਾਜਪਾਲ, ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਅਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਮੌਜੂਦ ਹਨ।

ਜਿਕਰਯੋਗ ਹੈ ਕਿ ਜਹਾਜ਼ ਨੇ ਪੰਜ ਮਾਦਾ ਅਤੇ ਤਿੰਨ ਨਰ ਚੀਤਿਆਂ ਨੂੰ ਲੈ ਕੇ ਨਾਮੀਬੀਆ ਤੋਂ ਉਡਾਣ ਭਰੀ ਸੀ। ਇਸ ਨੂੰ ਨਾਮੀਬੀਆ ਤੋਂ ਭਾਰਤ ਲਿਆਉਣ ਲਈ ਜਹਾਜ਼ ‘ਤੇ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਪਿੰਜਰੇ ਬਣਾਏ ਗਏ ਸਨ। ਕਰੀਬ 11 ਘੰਟੇ ਦੀ ਯਾਤਰਾ ਤੋਂ ਬਾਅਦ ਇਹ ਚਿਤਿਆ ਨੂੰ ਅੱਜ ਯਾਨੀ ਸ਼ਨੀਵਾਰ ਸਵੇਰੇ ਗਵਾਲੀਅਰ ‘ਚ ਲਿਆਂਦਾ ਗਿਆ । ਉਨ੍ਹਾਂ ਨੂੰ ਵਿਸ਼ੇਸ਼ ਚਿਨੂਕ ਹੈਲੀਕਾਪਟਰ ਰਾਹੀਂ ਗਵਾਲੀਅਰ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਮਹਾਰਾਸ਼ਟਰ ਏਅਰਵੇਜ਼ ‘ਤੇ ਉੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਐੱਸ.ਪੀ ਸਮੇਤ ਸਾਰੇ ਪੁਲਿਸ ਬਲ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਆਪਣੇ ਜਨਮ ਦਿਨ ‘ਤੇ ਕੁਨੋ ‘ਚ ਚੀਤਿਆਂ ਨੂੰ ਛੱਡਣਗੇ।