July 8, 2024 9:23 pm
Sheikh Hasina

PM ਮੋਦੀ ਤੇ ਬੰਗਲਾਦੇਸ਼ PM ਸ਼ੇਖ ਹਸੀਨਾ ਨੇ ਤੀਸਤਾ ਨਦੀ ਵਿਵਾਦ ਸਮੇਤ 7 ਸਮਝੌਤਿਆਂ ‘ਤੇ ਕੀਤੇ ਦਸਤਖ਼ਤ

ਚੰਡੀਗੜ੍ਹ 06 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਮੰਗਲਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Prime Minister Sheikh Hasina) ਨਾਲ ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ। ਇੱਥੇ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਬੰਗਲਾਦੇਸ਼ ਦੇ ਲਗਾਤਾਰ ਵਧਦੇ ਰਿਸ਼ਤਿਆਂ ‘ਤੇ ਇਕ ਦੂਜੇ ਨੂੰ ਵਧਾਈ ਦਿੱਤੀ ਅਤੇ ਸੱਤ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਦੋਵੇਂ ਦੇਸ਼ ਪਰਮਾਣੂ ਖੇਤਰ ‘ਚ ਵੀ ਸਹਿਯੋਗ ਵਧਾਉਣਗੇ। ਮੋਦੀ ਨੇ ਬੰਗਲਾਦੇਸ਼ ਨੂੰ ਹਮਲਾ ਕਰਨ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਤੀਸਤਾ ਨਦੀ ਦੇ ਪਾਣੀ ਦੇ ਵਿਵਾਦ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਦੀ ਸ਼ਲਾਘਾ ਕਰਦੀ ਹਾਂ ਜੋ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਗਤੀ ਪ੍ਰਦਾਨ ਕਰਨਾ ਜਾਰੀ ਰੱਖੇਗੀ। ਭਾਰਤ ਬੰਗਲਾਦੇਸ਼ ਦਾ ਸਭ ਤੋਂ ਮਹੱਤਵਪੂਰਨ ਗੁਆਂਢੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅੱਜ ਅਸੀਂ ਅੱਤਵਾਦ ਅਤੇ ਕੱਟੜਵਾਦ ਵਿਰੁੱਧ ਸਹਿਯੋਗ ‘ਤੇ ਵੀ ਜ਼ੋਰ ਦਿੱਤਾ। 1971 ਦੇ ਸਾਹਸ ਨੂੰ ਕਾਇਮ ਰੱਖਣ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਲ ਕੇ ਅਜਿਹੀਆਂ ਤਾਕਤਾਂ ਦਾ ਸਾਹਮਣਾ ਕਰੀਏ ਜੋ ਸਾਡੇ ਆਪਸੀ ਵਿਸ਼ਵਾਸ ‘ਤੇ ਹਮਲਾ ਕਰਨਾ ਚਾਹੁੰਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਅਸੀਂ ਕੁਸ਼ੀਆਰਾ ਨਦੀ ਦੇ ਪਾਣੀ ਦੀ ਵੰਡ ਬਾਰੇ ਇੱਕ ਮਹੱਤਵਪੂਰਨ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਨਾਲ ਭਾਰਤ ਦੇ ਦੱਖਣੀ ਅਸਾਮ ਅਤੇ ਬੰਗਲਾਦੇਸ਼ ਦੇ ਸਿਲਹਟ ਖੇਤਰ ਨੂੰ ਫਾਇਦਾ ਹੋਵੇਗਾ। ਭਾਰਤ-ਬੰਗਲਾਦੇਸ਼ ਸਰਹੱਦ ਤੋਂ ਲੰਘਣ ਵਾਲੇ 54 ਨਦੀਆਂ ਹਨ ਅਤੇ ਸਦੀਆਂ ਤੋਂ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜੀਆਂ ਹੋਈਆਂ ਹਨ। ਇਹ ਦਰਿਆਵਾਂ, ਉਨ੍ਹਾਂ ਬਾਰੇ ਲੋਕ ਕਹਾਣੀਆਂ, ਲੋਕ ਗੀਤ ਵੀ ਸਾਡੇ ਸਾਂਝੇ ਸੱਭਿਆਚਾਰਕ ਵਿਰਸੇ ਦੇ ਗਵਾਹ ਰਹੇ ਹਨ।

ਅੱਜ ਸ਼ੇਖ ਹਸੀਨਾ (Sheikh Hasina) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਦੁਵੱਲੀ ਗੱਲਬਾਤ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਅਤੇ ਵਪਾਰ ਨੂੰ ਨਵੀਆਂ ਉਚਾਈਆਂ ਦੇਣ ਲਈ ਕੁਸ਼ੀਆਰਾ ਨਦੀ ਦੇ ਪਾਣੀ ਦੀ ਵੰਡ ਸਮੇਤ ਜਲ ਪ੍ਰਬੰਧਨ, ਰੇਲਵੇ, ਵਿਗਿਆਨ ਅਤੇ ਤਕਨਾਲੋਜੀ ਸਮੇਤ ਸੱਤ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ।