PM ਮੋਦੀ

PM ਮੋਦੀ ਨੇ ‘ਆਪਰੇਸ਼ਨ ਗੰਗਾ’ ਦੀ ਸਫ਼ਲਤਾ ਦਾ ਸਿਹਰਾ ਗਲੋਬਲ ਪੱਧਰ ‘ਤੇ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਿੱਤਾ

ਚੰਡੀਗੜ੍ਹ 06 ਮਾਰਚ 2022: ਰੂਸ ਦੇ ਹਮਲਿਆਂ ਕਾਰਨ ਯੂਕਰੇਨ ‘ਚ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ। ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢਣ ਦਾ ਕੰਮ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਯੂਕਰੇਨ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ‘ਆਪ੍ਰੇਸ਼ਨ ਗੰਗਾ’ ਚਲਾਇਆ ਜਾ ਰਿਹਾ ਹੈ| ਇਸ ਦੌਰਾਨ ਪੀਐੱਮ ਨਰਿੰਦਰ ਮੋਦੀ ਨੇ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਚਲਾਏ ਜਾ ਰਹੇ ‘ਆਪਰੇਸ਼ਨ ਗੰਗਾ’ ਦੀ ਸਫ਼ਲਤਾ ਦਾ ਸਿਹਰਾ ਗਲੋਬਲ ਪੱਧਰ ‘ਤੇ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਿੱਤਾ। PM ਮੋਦੀ ਨੇ ਐਤਵਾਰ ਨੂੰ ਇੱਥੇ ਸਿਮਬਾਓਸਿਸ ਯੂਨੀਵਰਸਿਟੀ ਦੇ ਇਕ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ,”ਅਸੀਂ ਆਪਰੇਸ਼ਨ ਗੰਗਾ ਦੇ ਤਹਿਤ ਨਾਲ ਯੂਕਰੇਨ ਦੇ ਯੁੱਧ ਖੇਤਰ ਤੋਂ ਹਜ਼ਾਰਾਂ ਭਾਰਤੀਆਂ ਨੂੰ ਸੁਰੱਖਿਅਤ ਕੱਢ ਰਹੇ ਹਨ।

ਇਸਦੇ ਨਾਲ ਹੀ PM ਮੋਦੀ ਨੇ ਕਿਹਾ,”ਇਹ ਭਾਰਤ ਦਾ ਵਧਦਾ ਪ੍ਰਭਾਵ ਹੀ ਹੈ, ਜਿਸ ਕਾਰਨ ਉਹ ਯੂਕਰੇਨ ਦੇ ਯੁੱਧ ਖੇਤਰ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਵਤਨ ਵਾਪਸ ਲਿਆ ਸਕਿਆ ਹੈ।” ਉਨ੍ਹਾਂ ਕਿਹਾ ਕਿ ਕਈ ਵੱਡੇ ਦੇਸ਼ ਨਾਗਰਿਕਾਂ ਨੂੰ ਉੱਥੋਂ ਕੱਢਣ ‘ਚ ਮੁਸ਼ਕਲਾਂ ਨਾਲ ਜੂਝ ਰਹੇ ਹਨ। ਕੇਂਦਰ ਨੇ ਸ਼ਨੀਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਯੂਕ੍ਰੇਨ ‘ਚ ਸੰਕਟ ਦਰਮਿਆਨ ਭਾਰਤ ਸਰਕਾਰ ‘ਆਪਰੇਸ਼ਨ ਗੰਗਾ’ ਦੇ ਅਧੀਨ ਉੱਥੋਂ 13,700 ਨਾਗਰਿਕਾਂ ਨੂੰ ਕੱਢ ਕੇ ਵਤਨ ਲੈ ਕੇ ਆਈ ਹੈ, ਜਿਸ ਲਈ ਪਿਛਲੇ ਹਫ਼ਤੇ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਸ਼ੁਰੂ ਕੀਤਾ ਗਿਆ ਸੀ।

Scroll to Top