July 7, 2024 12:28 pm
ਪੰਜਾਬ ਦੇ ਖਿਡਾਰੀਆਂ

ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਦਾ ਨਾਂ ਸੰਸਾਰ ਭਰ ‘ਚ ਚਮਕਾਇਆ: ਹਰਜੋਤ ਸਿੰਘ ਬੈਂਸ

ਕੀਰਤਪੁਰ ਸਾਹਿਬ 21 ਨਵੰਬਰ 2022: ਪੰਜਾਬ ਦੇ ਖਿਡਾਰੀਆਂ ਨੇ ਭਾਰਤ ਦਾ ਨਾਮ ਸੰਸਾਰ ਵਿੱਚ ਚਮਕਾਇਆ ਹੈ। ਸਾਡੇ ਖਿਡਾਰੀਆਂ ਨੇ ਖੇਡਾਂ ਵਿਚ ਦੇਸ਼ ਦੀ ਅਗਵਾਈ ਕਰਦੇ ਹੋਏ ਵਿਸ਼ਵ ਭਰ ਵਿਚ ਵੱਡੇ ਮੁਕਾਮ ਹਾਸਲ ਕੀਤੇ ਹਨ। ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਬੀਤੀ ਸ਼ਾਮ ਇਥੋ ਨੇੜੇ ਪਿੰਡ ਹਰਦੋਨਿਮੋਹ ਵਿਚ ਰਾਧਾ ਕ੍ਰਿਸ਼ਨ ਸਪੋਰਟਸ ਕਲੱਬ ਵੱਲੋ ਕਰਵਾਏ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿਚ ਸ਼ਿਰਕਤ ਕਰਨ ਮੌਕੇ ਖਿਡਾਰੀਆਂ ਅਤੇ ਇਲਾਕੇ ਦੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਖੇਡ ਮੈਦਾਨਾਂ ਨੇ ਹਰ ਤਰਾਂ ਦੀਆਂ ਖੇਡਾਂ ਲਈ ਅਜਿਹੇ ਖਿਡਾਰੀ ਦਿੱਤੇ, ਜਿਨ੍ਹਾਂ ਨੇ ਦੇਸ਼ ਦਾ ਨਾਮ ਸੁਨਹਿਰੇ ਅੱਖਰਾਂ ਵਿਚ ਦਰਜ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰੀਰਕ ਤੰਦਰੁਸਤੀ ਵਿਚ ਸਭ ਤੋਂ ਉੱਤਮ ਮੰਨਿਆ ਗਿਆ ਹੈ। ਸਾਡੇ ਖਿਡਾਰੀਆਂ ਵਿਚ ਅਨੁਸ਼ਾਸ਼ਨ ਦੀ ਭਾਵਨਾ, ਮਾਨਸਿਕ ਤੰਦਰੁਸਤੀ ਦੀ ਪ੍ਰਤੀਕ ਹੈ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਤੰਦਰੁਸਤ ਸਰੀਰ ਵਿਚ ਤੰਦਰੁਸਤ ਦਿਮਾਗ ਦਾ ਵਾਸ ਹੈ। ਸਾਡੇ ਖਿਡਾਰੀਆਂ ਵੱਲੋਂ ਅਪਨਾਈ ਅਨੁਸਾਸ਼ਨ ਦੀ ਭਾਵਨਾਂ ਨੇ ਸਾਡੇ ਨੌਜਵਾਨਾਂ ਦੀ ਸ਼ਹਿਨਸ਼ੀਲਤਾ ਅਤੇ ਪ੍ਰਗਤੀ ਦੇ ਪ੍ਰਤੱਖ ਪ੍ਰਮਾਣ ਦਿੱਤੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਅਜਿਹਾ ਜਿਕਰਯੋਗ ਉਪਰਾਲਾ ਸੀ, ਜਿਸ ਨੇ ਸਾਡੇ ਸੂਬੇ ਦੇ ਸਕੂਲਾਂ ਤੋ ਲੈ ਕੇ ਹਰ ਉਮਰ ਵਰਗ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਭਰਿਆ, ਇਸ ਤੋ ਇਲਾਵਾ ਸਕੂਲ ਸਿੱਖਿਆ ਦੇ ਨਾਲ ਨਾਲ ਸਕੂਲਾਂ ਵਿਚ ਕਰਵਾਈਆਂ ਜਾਣ ਵਾਲੀਆਂ ਖੇਡਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਦਾ ਨਰੋਆ ਸਮਾਜ ਸਿਰਜਣ ਵੱਲ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਕਰਵਾਉਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਖੇਡ ਸਾਡੇ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਦਾ ਪ੍ਰਤੱਖ ਰੂਪ ਦਰਸਾਉਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਕਰਵਾਉਦੇ ਰਹਿਣਾ ਚਾਹੀਦਾ ਹੈ |

ਇਸ ਨਾਲ ਖਿਡਾਰੀਆਂ ਤੋ ਇਲਾਵਾ ਖੇਡ ਪ੍ਰੇਮੀਆਂ ਤੇ ਇਲਾਕੇ ਦੇ ਲੋਕਾਂ ਦੀ ਮੇਲ ਮਿਲਾਪ ਤੇ ਸਦਭਾਵਨਾ ਦੇ ਮਾਹੋਲ ਸਿਰਜੇ ਜਾਂਦੇ ਹਨ। ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਖੇਡ ਮੁਕਾਬਲਿਆਂ ਦੇ ਆਯੋਜਕਾ, ਪ੍ਰਬੰਧਕਾ, ਸੰਸਥਾਵਾ, ਸੰਗਠਨਾਂ ਦਾ ਖੇਡ ਮੁਕਾਬਲੇ ਕਰਵਾਉਣ ਲਈ ਵਿਸੇਸ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਬਲਾਕ ਪ੍ਰਧਾਨ ਕੇਸਰ ਸੰਧੂ, ਜਗੀਰ ਸਿੰਘ ਭਾਓਵਾਲ, ਦਰਸ਼਼ਨ ਸਿੰਘ ਅਟਾਰੀ, ਗੁਰਪ੍ਰੀਤ ਸਿੰਘ, ਹਰਦੀਪ ਸ਼ਰਮਾ, ਡਾ.ਮਨਜੀਤ, ਹੈਪੀ, ਪਰਮਿੰਦਰ ਸਿੰਘ, ਰਮਜਾਨ ਖਾਨ ਆਦਿ ਹਾਜ਼ਰ ਸਨ।