ਚੰਡੀਗੜ੍ਹ, 5 ਜੁਲਾਈ 2024: ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ‘ਚ ਦੂਜੇ ਪੜਾਅ ‘ਚ 4000 ਹੋਰ ਪਲੇ ਸਕੂਲ (Play schools) ਖੋਲ੍ਹੇ ਜਾਣਗੇ | ਇਸਤੋਂ ਪਹਿਲਾਂ ਪਹਿਲੇ ਪੜਾਅ ‘ਚ 4000 ਪਲੇ ਸਕੂਲ ਖੋਲ੍ਹੇ ਗਏ ਸੀ | ਹਰਿਆਣਾਤੇ ਮਿਆਰੀ ਪ੍ਰੀ-ਸਕੂਲ ਸਿੱਖਿਆ ਦੇਣਾ ਹੈ |
ਅਸੀਮ ਗੋਇਲ ਨੇ ਕਿਹਾ ਕਿ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਦੇ ਬਿਹਤਰ ਵਿਕਾਸ ਤੇ ਦੇਖਭਾਲ ਲਈ ਹਰਿਆਣਾ ਸਰਕਾਰ ਨੇ ਸਾਲ 2020 ‘ਚ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕੀਤਾ ਹੈ ਅਤੇ ਸੂਬੇ ਦੇ 4 ਹਜ਼ਾਰ ਆਂਗਣਵਾੜੀ ਕੇਂਦਰਾਂ ਨੂੰ ਪਲੇ ਸਕੂਲਾਂ (Play schools) ‘ਚ ਤਬਦੀਲ ਕੀਤਾ ਹੈ। ਇਸ ਸੰਬੰਧੀ ਸੂਬੇ ਦੀਆਂ 25962 ਆਂਗਣਵਾੜੀ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ ਹੈ |