Site icon TheUnmute.com

ਮਹਾਰਾਸ਼ਟਰ ‘ਚ ਜਹਾਜ਼ ਦੇ ਹੋਏ ਦੋ ਟੁਕੜੇ, ਵਾਲ-ਵਾਲ ਬਚੀ ਮਹਿਲਾ ਪਾਇਲਟ

Maharashtra

ਚੰਡੀਗੜ੍ਹ 25 ਜੁਲਾਈ 2022: ਮਹਾਰਾਸ਼ਟਰ (Maharashtra) ਦੇ ਪੁਣੇ ਜ਼ਿਲੇ ਦੇ ਇੰਦਾਪੁਰ ਤਾਲੁਕਾ ਦੇ ਕਦਬਨਵਾੜੀ ਪਿੰਡ ‘ਚ ਅੱਜ ਸਵੇਰੇ ਕਰੀਬ 11.30 ਵਜੇ ਇਕ ਸਿਖਿਆਰਥੀ ਜਹਾਜ਼ ਇਕ ਖੇਤ ‘ਚ ਹਾਦਸਾਗ੍ਰਸਤ ਹੋ ਗਿਆ ਅਤੇ ਜਹਾਜ਼ ਦੇ ਦੋ ਟੁਕੜੇ ਹੋ ਗਏ। ਇਸ ਹਾਦਸੇ ‘ਚ ਇੱਕ 22 ਸਾਲਾ ਮਹਿਲਾ ਪਾਇਲਟ ਜ਼ਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਜਹਾਜ਼ ਖੇਤ ‘ਚ ਡਿੱਗਿਆ ਉਸ ਸਮੇਂ ਨੇੜੇ-ਤੇੜੇ ਕਿਸਾਨ ਵੀ ਕੰਮ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਟਰੇਨੀ ਪਾਇਲਟ ਦਾ ਨਾਂ ਭਾਵਿਕਾ ਰਾਠੌੜ ਹੈ ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਜਹਾਜ਼ ਕਾਰਵਰ ਏਵੀਏਸ਼ਨ ਬਾਰਾਮਤੀ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਹੈ।

 

Exit mobile version