Site icon TheUnmute.com

Plane crash: ਕੈਲੀਫੋਰਨੀਆ ‘ਚ ਜਹਾਜ਼ ਹਾਦਸਾ, 2 ਲੋਕਾਂ ਦੀ ਮੌ.ਤ

3 ਜਨਵਰੀ 2025: ਦੱਖਣੀ (Southern California0 ਕੈਲੀਫੋਰਨੀਆ ਦੇ ਫੁਲਰਟਨ ਸ਼ਹਿਰ ਵਿੱਚ ਨਵੇਂ ਸਾਲ 2025 ਦੇ ਤੀਜੇ ਦਿਨ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰਿਆ। ਸਿੰਗਲ ਇੰਜਣ (single-engine Van RV-10 plane) ਵਾਲਾ ਵੈਨ ਆਰਵੀ-10 ਜਹਾਜ਼ ਇੱਕ ਵਪਾਰਕ ਇਮਾਰਤ ਦੀ ਛੱਤ ਨਾਲ ਟਕਰਾ ਗਿਆ ਅਤੇ ਕਰੈਸ਼ ਹੋ ਗਿਆ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਜ਼ਖਮੀ ਹੋ ਗਏ। ਇਹ ਘਟਨਾ ਲਾਸ ਏਂਜਲਸ ਤੋਂ ਲਗਭਗ 25 ਮੀਲ (25 miles southeast of Los Angeles) ਦੱਖਣ-ਪੂਰਬ ਵਿੱਚ ਸਥਿਤ ਔਰੇਂਜ ਕਾਉਂਟੀ ਦੇ ਫੁਲਰਟਨ ਸ਼ਹਿਰ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ।

ਪੁਲਿਸ  ਅਤੇ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ। ਜ਼ਖਮੀਆਂ ‘ਚੋਂ 9 ਨੂੰ ਹਸਪਤਾਲ ਲਿਜਾਇਆ ਗਿਆ, ਜਦਕਿ ਮਾਮੂਲੀ ਜ਼ਖਮੀਆਂ ਦਾ ਮੌਕੇ ‘ਤੇ ਹੀ ਇਲਾਜ ਕੀਤਾ ਗਿਆ। ਫੁਲਰਟਨ ਪੁਲਿਸ (police) ਦੇ ਬੁਲਾਰੇ ਕ੍ਰਿਸਟੀ ਵੇਲਜ਼ ਨੇ ਹਾਦਸੇ ਦੀ ਪੁਸ਼ਟੀ ਕੀਤੀ, ਪਰ ਜਹਾਜ਼ ਦੇ ਉਡਾਣ ਦੇ ਰਸਤੇ ਜਾਂ ਯਾਤਰੀਆਂ ਦੀ ਸਥਿਤੀ ਬਾਰੇ ਕੋਈ ਜਾਣਕਾਰੀ (information) ਨਹੀਂ ਦਿੱਤੀ ਗਈ।

ਇਹ ਹਾਦਸਾ ਫੁਲਰਟਨ ਮਿਊਂਸੀਪਲ ਏਅਰਪੋਰਟ ਨੇੜੇ ਵਾਪਰਿਆ, ਜੋ ਕਿ ਇੱਕ ਵਿਅਸਤ ਖੇਤਰ ਵਿੱਚ ਸਥਿਤ ਹੈ। ਜਹਾਜ਼ ਉਡਾਣ ਭਰਨ ਦੇ ਇਕ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ‘ਚ ਇਮਾਰਤ ‘ਚੋਂ ਧੂੰਏਂ ਦੇ ਗੁਬਾਰ ਉੱਠਦੇ ਅਤੇ ਜ਼ੋਰਦਾਰ ਧਮਾਕਾ ਹੁੰਦਾ ਦੇਖਿਆ ਜਾ ਸਕਦਾ ਹੈ। ਇਹ ਘਟਨਾ ਨਵੰਬਰ 2024 ਦੀ ਇੱਕ ਹੋਰ ਘਟਨਾ ਦੀ ਯਾਦ ਦਿਵਾਉਂਦੀ ਹੈ, ਜਦੋਂ ਅਜਿਹਾ ਹੀ ਇੱਕ ਜਹਾਜ਼ ਇੱਕ ਦਰੱਖਤ ਨਾਲ ਟਕਰਾ ਗਿਆ ਸੀ ਅਤੇ ਕਰੈਸ਼ ਹੋ ਗਿਆ ਸੀ।

ਫੁਲਰਟਨ ਵਿਚ ਹੋਏ ਹਾਦਸੇ ਨੇ ਇਕ ਵਾਰ ਫਿਰ ਛੋਟੇ ਜਹਾਜ਼ਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਖਾਸ ਤੌਰ ‘ਤੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਹਵਾਈ ਅੱਡੇ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਦੇ ਨੇੜੇ ਸਥਿਤ ਹਨ।

read more: ਕੈਨੇਡਾ ‘ਚ ਜਹਾਜ਼ ਹਾਦਸਾਗ੍ਰਸਤ, ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰਿਆ ਹਾਦਸਾ

Exit mobile version