Site icon TheUnmute.com

ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪਾਇਓਨੀਰ ਟੋਯੋਟਾ ਕੰਪਨੀ ਦਾ ਪਲੇਸਮੈਂਟ ਕੈਂਪ 18 ਨਵੰਬਰ ਨੂੰ

Bram Shankar Jimpa

ਪਟਿਆਲਾ 17 ਨਵੰਬਰ 2022: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਰੋਜ਼ਗਾਰ ਬਿਊਰੋ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਿਤੀ 18 ਨਵੰਬਰ (ਦਿਨ ਸ਼ੁੱਕਰਵਾਰ) ਨੂੰ ਸਵੇਰੇ 11 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਪਾਇਓਨੀਰ ਟੋਯੋਟਾ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਸੇਲਜ਼ ਆਫ਼ੀਸਰ, ਸੇਲਜ਼ ਟੀਮ ਲੀਡਰ, ਫੀਮੇਲ ਕਸਟਮਰ ਕੇਅਰ, ਹਾਊਸਕੀਪਿੰਗ, ਵਾਸ਼ਿੰਗ ਬੋਇਜ਼, ਸਰਵਿਸ ਮੈਨੇਜਰ, ਅਕਾਊਂਟ ਮੈਨੇਜਰ, ਅਕਾਊਂਟੈਂਟ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।

ਰੋਜ਼ਗਾਰ ਅਫ਼ਸਰ ਨੇ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪਲੇਸਮੈਂਟ ਕੈਂਪ ‘ਚ ਬਾਰ੍ਹਵੀਂ, ਗਰੈਜੂਏਟ, ਬੀ.ਟੈਕ. ਅਤੇ ਬੀ.ਕਾਮ. ਪਾਸ ਉਮੀਦਵਾਰ ਭਾਗ ਲੈ ਸਕਦੇ ਹਨ। ਚਾਹਵਾਨ ਉਮੀਦਵਾਰ ਆਪਣੀ ਯੋਗਤਾ ਦੇ ਜ਼ਰੂਰੀ ਦਸਤਾਵੇਜ਼, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤੇ ਦੀ ਪਾਸ ਬੁੱਕ, ਅਤੇ ਰਿਜ਼ੁਮੇ ਨਾਲ ਲੈ ਕੇ ਪਾਇਓ ਨੀਰ ਟੋਯੋਟਾ (ਐਮ.ਪੀ. ਮੋਟਰਜ਼ ਲਿ.) ਪਲਾਟ ਨੰ. ਸੀ-155-156, ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ ਪਟਿਆਲਾ ਵਿਖੇ ਸਵੇਰੇ 11 ਵਜੇ ਪਹੁੰਚਣ।

ਉਨ੍ਹਾਂ ਜ਼ਿਲ੍ਹੇ ਦੇ ਸਾਰੇ ਯੋਗ ਉਮੀਦਵਾਰਾਂ ਨੂੰ ਕੈਂਪ ਵਿਚ ਆਉਣ ਦਾ ਖੁੱਲ੍ਹਾ ਸੱਦਾ ਦਿੰਦਿਆ ਕਿਹਾ ਕਿ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਉਰੋ ਦੀ ਹੈਲਪ ਲਾਈਨ ਨੰਬਰ 9877610877 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version