Site icon TheUnmute.com

IND vs NZ: ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਲਈ ਪਿੱਚ ਤੈਅ, ਕਿੰਨਾ ਨੂੰ ਮਿਲੇਗਾ ਫਾਇਦਾ ?

IND vs NZ

ਚੰਡੀਗੜ੍ਹ, 08 ਮਾਰਚ 2025: ICC Champions Trophy 2025 Final: ਕੱਲ੍ਹ ਯਾਨੀ 9 ਮਾਰਚ ਨੂੰ ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੁਕਾਬਲਾ ਹੋਵੇਗਾ | ਇਸਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਲਈ ਪਿੱਚ ਚੁਣ ਲਈ ਗਿਆ ਹੈ। ਮੈਚ ਤੋਂ ਪਹਿਲਾਂ ਅਧਿਕਾਰੀਆਂ ਨੇ ਪਿੱਚ ‘ਤੇ ਫੈਸਲਾ ਲੈ ਲਿਆ ਹੈ |

ਦੱਸਿਆ ਜਾ ਰਿਹਾ ਹੈ ਕਿ ਗਰਾਊਂਡ ਸਟਾਫ ਨੇ ਫਾਈਨਲ ਤੋਂ ਪਹਿਲਾਂ ਪੂਰੇ ਗਰਾਊਂਡ ਨੂੰ ਪਾਣੀ ਦਿੱਤਾ ਅਤੇ ਫਿਰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਫਾਈਨਲ (IND vs NZ) ਲਈ ਸੈਂਟਰ ਵਿਕਟ ਨੂੰ ਨਿਸ਼ਾਨਬੱਧ ਕੀਤਾ। ਇਹ ਉਹੀ ਵਿਕਟ ਹੈ ਜੋ ਟੂਰਨਾਮੈਂਟ ਦੇ ਗਰੁੱਪ ਪੜਾਅ ‘ਚ ਭਾਰਤ ਬਨਾਮ ਪਾਕਿਸਤਾਨ ਦੇ ਹਾਈ-ਪ੍ਰੋਫਾਈਲ ਮੈਚ ਲਈ ਵਰਤੀ ਗਈ ਸੀ।

ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਮੁਤਾਬਕ ਚੈਂਪੀਅਨਜ਼ ਟਰਾਫੀ ਫਾਈਨਲ ਦੇ ਫਾਈਨਲ ਮੈਚ ਲਈ ਓਹੀ ਪਿੱਚ ਵਰਤੀ ਜਾਵੇਗੀ ਜੋ ਪਹਿਲਾਂ ‘ਚ ਵਰਤੀ ਗਈ ਸੀ। ਅਮੀਰਾਤ ਕ੍ਰਿਕਟ ਬੋਰਡ ਨੇ ਦੁਬਈ ਦੀਆਂ ਪਿੱਚਾਂ ਲਈ ਆਪਣੀ ਦੋ ਹਫ਼ਤਿਆਂ ਦੀ ਆਰਾਮ ਨੀਤੀ ਨੂੰ ਬਰਕਰਾਰ ਰੱਖਿਆ ਹੈ।

ਦਰਅਸਲ, ਚੈਂਪੀਅਨਜ਼ ਟਰਾਫੀ ‘ਚ ਭਾਰਤ ਦੇ ਮੈਚਾਂ ਤੋਂ ਪਹਿਲਾਂ ਉੱਥੇ ILT20 ਦੀ ਮੇਜ਼ਬਾਨੀ ਕੀਤੀ ਗਈ ਸੀ। ਅਜਿਹੀ ਸਥਿਤੀ ‘ਚ, ਆਈਸੀਸੀ ਕੋਲ ਉਹੀ ਪਿੱਚ ਵਰਤਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ |

ਇਸ ਪਿੱਚ ਦੀ ਵਰਤੋਂ ਆਖਰੀ ਵਾਰ 23 ਫਰਵਰੀ ਨੂੰ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਕੀਤੀ ਗਈ ਸੀ। ਇਸ ਤੋਂ ਪਹਿਲਾਂ, ਭਾਰਤ ਦੇ ਸਾਬਕਾ ਕੋਚ ਅਤੇ ਟਿੱਪਣੀਕਾਰ ਰਵੀ ਸ਼ਾਸਤਰੀ ਨੇ ਕਿਹਾ ਸੀ, “ਜੇ ਤੁਸੀਂ ਚੈਂਪੀਅਨਜ਼ ਟਰਾਫੀ ‘ਚ ਵਰਤੀਆਂ ਗਈਆਂ ਪਿੱਚਾਂ ਨੂੰ ਦੇਖਦੇ ਹੋ, ਤਾਂ ਕਿਊਰੇਟਰਾਂ ਅਤੇ ਗਰਾਊਂਡਮੈਨ ਨੇ ਇਹ ਯਕੀਨੀ ਬਣਾਇਆ ਕਿ ਪਿੱਚ ਨੂੰ ਵਰਤਣ ਤੋਂ ਪਹਿਲਾਂ ਘੱਟੋ-ਘੱਟ ਦੋ ਹਫ਼ਤੇ ਆਰਾਮ ਮਿਲੇ।”

ਜਦੋਂ ILT20 ਚੱਲ ਰਿਹਾ ਸੀ, ਉਦੋਂ ਵੀ ਭਾਰਤ ਬਨਾਮ ਬੰਗਲਾਦੇਸ਼ ਮੈਚ ਲਈ ਵਰਤੀ ਗਈ ਪਿੱਚ ਮੈਚ ਤੋਂ ਦੋ ਹਫ਼ਤੇ ਪਹਿਲਾਂ ਨਹੀਂ ਵਰਤੀ ਗਈ ਸੀ। ਉਸ ਤੋਂ ਬਾਅਦ ਵੀ ਕਿਊਰੇਟਰ ਨੇ ਇਸੇ ਤਰ੍ਹਾਂ ਦਾ ਤਰੀਕਾ ਅਪਣਾਇਆ ਹੈ।

ਭਾਰਤ ਨੇ ਹੁਣ ਤੱਕ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਕੁੱਲ 10 ਵਨਡੇ ਮੈਚ ਖੇਡੇ ਹਨ ਅਤੇ ਟੀਮ ਇਨ੍ਹਾਂ ‘ਚੋਂ ਨੌਂ ਜਿੱਤਣ ਵਿੱਚ ਕਾਮਯਾਬ ਰਹੀ ਹੈ ਅਤੇ ਇੱਕ ਮੈਚ ਟਾਈ ਰਿਹਾ। ਇਸ ਦੇ ਨਾਲ ਹੀ, ਕੀਵੀਆਂ ਨੇ ਇੱਥੇ ਤਿੰਨ ਮੈਚ ਖੇਡੇ ਹਨ ਅਤੇ ਦੋ ਹਾਰੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਇਸ ਤੋਂ ਪਹਿਲਾਂ ਸਾਲ 2000 ‘ਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਹੁਣ 25 ਸਾਲਾਂ ਬਾਅਦ, ਟੀਮ ਇੰਡੀਆ ਕੋਲ ਉਸ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ।

Read More: ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਸੁਨੀਲ ਗਾਵਸਕਰ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਸਲਾਹ

Exit mobile version