Site icon TheUnmute.com

ਪੀਲੀਭੀਤ: ਆਪਸ ‘ਚ ਟਕਰਾਏ ਦੋ ਮੋਟਰਸਾਈਕਲਾਂ ਨੂੰ ਡੰਪਰ ਨੇ ਦਰੜਿਆ, ਪੰਜ ਜਣਿਆਂ ਦੀ ਮੌਤ

Pilibhit

ਚੰਡੀਗੜ, 11 ਅਪ੍ਰੈਲ 2024: ਪੀਲੀਭੀਤ (Pilibhit) ‘ਚ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ | ਬਰੇਲੀ-ਹਰਿਦੁਆਰ ਹਾਈਵੇ ‘ਤੇ ਜਹਾਨਾਬਾਦ ਥਾਣਾ ਖੇਤਰ ਦੇ ਨਿਸਰਾ ਨੇੜੇ ਦੋ ਮੋਟਰਸਾਈਕਲ ਦੀ ਟੱਕਰ ਕਾਰਨ ਹੇਠਾਂ ਡਿੱਗੇ ਸਵਾਰੀਆਂ ਨੂੰ ਪਿੱਛੇ ਤੋਂ ਆ ਰਹੇ ਡੰਪਰ ਨੇ ਦਰੜ ਦਿੱਤਾ। ਇਸ ਹਾਦਸੇ ‘ਚ ਦੋਵੇਂ ਮੋਟਰਸਾਈਕਲ ‘ਤੇ ਸਵਾਰ ਪੰਜ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੀਬੀ ਵੀ ਸ਼ਾਮਲ ਹੈ।

ਹਾਦਸੇ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਵੀ ਹੰਗਾਮਾ ਕਰ ਦਿੱਤਾ। ਹਾਦਸਾ ਅੱਜ ਸਵੇਰੇ 10:30 ਵਜੇ ਨਿਸਰਾ ਨੇੜੇ ਵਾਪਰਿਆ ਹੈ । ਪੁਲਿਸ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਬਣਨ ਵਾਲੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ।

Exit mobile version