Site icon TheUnmute.com

ਗੋਇੰਦਵਾਲ ਦੀ ਜੇਲ੍ਹ ‘ਚ ਬੰਦ ਅੱਤਵਾਦੀ ਗਗਨਦੀਪ ਸਿੰਘ ਤੋਂ ਫੋਨ ਬਰਾਮਦ

Goindwal jail

ਚੰਡੀਗੜ੍ਹ 06 ਅਕਤੂਬਰ 2022: ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਤਾਰ ਜਾਰੀ ਹੈ ਇਸਦੇ ਚੱਲਦੇ ਹੁਣ ਤਾਰਨ ਤਾਰਨ ਵਿਖੇ ਗੋਇੰਦਵਾਲ ਦੀ ਜੇਲ੍ਹ ‘ਚ ਬੰਦ ਕਥਿਤ ਅੱਤਵਾਦੀ ਗਗਨਦੀਪ ਸਿੰਘ ਤੋਂ ਫੋਨ ਬਰਾਮਦ ਹੋਇਆ ਹੈ ਅਤੇ 6 ਹੋਰ ਕੈਦੀਆਂ ਤੋਂ ਫੋਨ ਬਰਾਮਦ ਹੋਏ ਹਨ | ਜਿਕਰਯੋਗ ਹੈ ਕਿ ਗਗਨਦੀਪ ਸਿੰਘ ਪੰਜਾਬ ਪੁਲਿਸ ਵਲੋਂ ਭਾਰੀ ਅਸਲੇ ਤੇ ਵਿਸਫੋਟਕ ਨਾਲ ਕੀਤਾ ਸੀ | ਇਸ ਘਟਨਾ ਨਾਲ ਜੇਲ੍ਹ ਪ੍ਰਸ਼ਾਸਨ ‘ਤੇ ਵੱਡੇ ਪ੍ਰਸ਼ਨ ਚਿੰਨ੍ਹ ਖੜ੍ਹੇ ਹੋ ਰਹੇ |ਪੁਲਿਸ ਨੇ ਫੋਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸਤੋਂ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਵੀ ਜੇਲ੍ਹ ਵਿੱਚੋਂ ਹੀ ਮੋਬਾਇਲ ਫੋਨ ਦੇ ਸਹਾਰੇ ਮਾਨਸਾ ਪੁਲਿਸ ਦੀ ਕਸਟਡੀ ਵਿੱਚੋਂ ਫਰਾਰ ਹੋ ਗਿਆ ਸੀ |

Exit mobile version