Site icon TheUnmute.com

Phagwara MC Election Result: ਫਗਵਾੜਾ ‘ਚ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੇ 22 ਉਮੀਦਵਾਰ ਜੇਤੂ

Phagwara MC Election Result

ਚੰਡੀਗੜ੍ਹ, 21 ਦਸੰਬਰ 2024: Phagwara MC Election Result: ਫਗਵਾੜਾ ‘ਚ ਨਗਰ ਨਿਗਮ ਚੋਣਾਂ ਲਈ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਨਤੀਜੇ ਸਾਹਮਣੇ ਆਏ ਹਨ | ਫਗਵਾੜਾ ਨਗਰ ਨਿਗਮ ਚੋਣਾਂ ‘ਚ ਸਭ ਤੋਂ ਵੱਧ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ | ਫਗਵਾੜਾ ਨਗਰ ਨਿਗਮ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੇ 22 ਸੀਟਾਂ ਜਿੱਤੀਆਂ ਹਨ |

ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ 12 ਉਮੀਦਵਾਰ, ਭਾਜਪਾ ਦੇ 5 ਉਮੀਦਵਾਰ, ਬਸਪਾ ਦਾ 1 ਉਮੀਦਵਾਰ, ਸ਼੍ਰੋਮਣੀ ਅਕਾਲੀ ਦੇ 2 ਉਮੀਦਵਾਰ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ | ਫਗਵਾੜਾ ‘ਚ ਨਗਰ ਨਿਗਮ ਦੀਆਂ 45 ਸੀਟਾਂ ਸਨ |

ਫਗਵਾੜਾ ਨਗਰ ਨਿਗਮ ਚੋਣਾਂ ‘ਚ ਵਾਰਡ ਨੰਬਰ 48 ਤੋਂ ਕਾਂਗਰਸ ਦੇ ਪਰਮਜੀਤ ਸਿੰਘ ਖੁਰਾਣਾ, ਵਾਰਡ ਨੰਬਰ 28 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ ਜੇਤੂ ਰਹੇ। ਜਦਕਿ ਵਾਰਡ ਨੰਬਰ 41 ਤੋਂ ‘ਆਪ’ ਉਮੀਦਵਾਰ ਪ੍ਰਿਤਪਾਲ ਕੌਰ ਜੇਤੂ ਰਹੀ।

ਇਸਦੇ ਨਾਲ ਹੀ 45 ਤੋਂ ‘ਆਪ’ ਦੀ ਅਨੀਤਾ ਰਾਣੀ ਜੇਤੂ ਰਹੀ ਹੈ। ਵਾਰਡ ਨੰਬਰ 2 ਤੋਂ ਕਾਂਗਰਸ ਦੇ ਨਿੱਕਾ ਸੁਧੀਰ, ਵਾਰਡ ਨੰਬਰ 15 ਤੋਂ ਕਾਂਗਰਸ ਦੀ ਪਰਮਜੀਤ ਕੌਰ ਵਾਲੀਆ, ਵਾਰਡ ਨੰਬਰ 46 ਤੋਂ ਕਾਂਗਰਸ ਦੇ ਸੌਰਭ ਜੋਸ਼ੀ ਜੇਤੂ ਰਹੇ। ਵਾਰਡ ਨੰਬਰ 3 ਤੋਂ ਭਾਜਪਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਦੀ ਪਤਨੀ ਮਮਤਾ ਖੋਸਲਾ ਨੇ ਜਿੱਤ ਦਰਜ ਕੀਤੀ ਹੈ।

Read More: Patiala MC Election Result: ਪਟਿਆਲਾ ਨਗਰ ਨਿਗਮ ਚੋਣਾਂ ‘ਆਪ’ ਦੇ 43 ਉਮੀਦਵਾਰ ਜੇਤੂ

Exit mobile version