July 4, 2024 8:25 pm
PGI

PGI ਨੇ ਪੰਜਾਬ ਦੇ ਆਯੂਸ਼ਮਾਨ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ਼ ਕੀਤਾ ਬੰਦ

ਚੰਡੀਗੜ੍ਹ 03 ਅਗਸਤ 2022: ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ਼ ਚੰਡੀਗੜ੍ਹ ਪੀਜੀਆਈ (PGI) ਨੇ ਬੰਦ ਕਰ ਦਿੱਤਾ ਹੈ, ਇਕ ਅਖ਼ਬਾਰ ‘ਚ ਛਪੀ ਖ਼ਬਰ ਅਨੁਸਾਰ ਪੰਜਾਬ ਸਰਕਾਰ ਨੇ 21 ਦਸੰਬਰ 2021 ਤੋਂ ਮਰੀਜ਼ਾਂ ਦੇ ਇਲਾਜ਼ ਦੇ 16 ਕਰੋੜ ਰੁਪਏ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ | ਇਸ ਤੋਂ ਪਹਿਲਾ GMCH 32 ਨੇ 2.20 ਕਰੋੜ ਦਾ ਭੁਗਤਾਨ ਨਹੀਂ ਸੀ ਕੀਤਾ, ਜਿਸ ਕਰਕੇ ਉਨ੍ਹਾਂ ਇਲਾਜ਼ ਕਰਨ ਤੋਂ ਨਾਂਹ ਕਰ ਦਿੱਤੀ ਸੀ, ਤੇ ਹੁਣ ਪੀਜੀਆਈ ਨੇ ਵੀ ਇਲਾਜ਼ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ

ਪੀਜੀਆਈ (PGI) ਦਾ ਕਹਿਣਾ ਹੈ ਕਿ ਇਲਾਜ਼ ਲਈ ਪੰਜਾਬ ਤੋਂ ਹਰ ਮਹੀਨੇ 1200 ਤੋਂ 1400 ਮਰੀਜ਼ ਇਸ ਯੋਜਨਾ ਤਹਿਤ ਆਉਂਦੇ ਹਨ, ਪਰ ਅਜੇ ਤੱਕ ਪੰਜਾਬ ਸਰਕਾਰ ਵਲੋਂ ਇਲਾਜ਼ ਦੇ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ਗਿਆ, ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਪੀਜੀਆਈ ਦੀ ਨਹੀਂ ਸੁਣੀ | ਜਿਸ ਤੋਂ ਬਾਅਦ ਪੀਜੀਆਈ ਦੇ ਵਲੋਂ 1 ਅਗਸਤ ਤੋਂ ਮਰੀਜ਼ਾਂ ਦਾ ਇਲਾਜ਼ ਬੰਦ ਕਰ ਦਿੱਤਾ ਗਿਆ ਹੈ | ਪੀਜੀਆਈ ਪ੍ਰਸ਼ਾਂਸਨ ਦਾ ਕਹਿਣਾ ਹੈ ਪੰਜਾਬ ਦੇ ਸੀਨੀਅਰ ਹੈਲਥ OFFICALS ਦੇ ਨਾਲ ਕਈ ਵਾਰ ਬੈਠਕ ਕੀਤੀ ਗਈ, ਪਰ ਉਨ੍ਹਾਂ ਕੋਈ ਵੀ ਜਵਾਬ ਨਹੀਂ ਦਿੱਤਾ |