ਚੰਡੀਗੜ੍ਹ 02 ਸਤੰਬਰ 2022: ਸੁਪਰੀਮ ਕੋਰਟ (Supreme Court) ਨੇ ਸੰਸਕ੍ਰਿਤ (Sanskrit) ਨੂੰ ਰਾਸ਼ਟਰੀ ਭਾਸ਼ਾ ਘੋਸ਼ਿਤ ਕਰਨ ਵਾਲੀ ਦਾਇਰ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ | ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਇੱਕ ਨੀਤੀਗਤ ਫੈਸਲਾ ਹੈ, ਜਿਸ ਲਈ ਸੰਵਿਧਾਨ ਵਿੱਚ ਸੋਧ ਦੀ ਲੋੜ ਹੈ। ਇਸਦੇ ਨਾਲ ਹੀ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ (Supreme Court) ਨੇ ਪਟੀਸ਼ਨਰ ਨੂੰ ਸੰਸਕ੍ਰਿਤ ਵਿੱਚ ਇੱਕ ਲਾਈਨ ਸੁਣਾਉਣ ਲਈ ਵੀ ਕਿਹਾ। ਜਿਕਰਯੋਗ ਹੈ ਕਿ ਇਹ ਪਟੀਸ਼ਨ ਸੇਵਾਮੁਕਤ ਬਿਊਰੋਕ੍ਰੇਟ ਡੀਜੀ ਵਣਜਾਰਾ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ। ਉਨ੍ਹਾਂ ਨੇ ਸੰਸਕ੍ਰਿਤ ਨੂੰ ਰਾਸ਼ਟਰੀ ਭਾਸ਼ਾ ਐਲਾਨ ਕੇ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਗੱਲ ਕੀਤੀ।